Mar 7, 2026

ਸਰੀ/ ਵੈਨਕੂਵਰ (ਕੁਲਦੀਪ ਚੁੰਬਰ )-26 ਸਤੰਬਰ ਨੂੰ ਕਮਲ ਘੁੰਮਣ (ਸ਼ਾਨ ਟਰੱਕਿੰਗ) ਕੇਵਲ ਜਲਾਲਦੀਵਾਲ ਅਤੇ ਸਾਥੀਆਂ ਵੱਲੋਂ Royal Palace  ਵਿੱਚ ਰੱਖੀ ਗਈ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ । ਰਾਤ ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਕੇਵਲ ਜਲਾਲਦੀਵਾਲ ਨੇ ਵੀ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ । ਸ਼ਾਨ ਟਰੱਕਿੰਗ ਦੇ ਮਾਲਕ ਕਮਲ ਘੁੰਮਣ ਨੇ ਵੀ ਆਪਣੇ ਖੂਬਸੂਰਤ ਵਿਚਾਰ ਸਾਂਝੇ ਕੀਤੇ। ਮੰਗਲ ਹਠੂਰ ਆਪਣੇ ਗੀਤਾਂ ਰਾਹੀਂ ਐਸੀ ਛਹਿਬਰ ਲਾਈ ਕਿ ਸਾਰੇ ਅਸ਼ ਅਸ਼ ਕਰ ਉਠੇ। ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 17 ਵੀਂ ਕਿਤਾਬ “ਅਗਲਾ ਜਨਮ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਕਮਲ ਘੁੰਮਣ, ਕੇਵਲ ਜਲਾਲਦੀਵਾਲ , ਸੋਨੀ ਅਖਾੜਾ , ਬਿੰਦੂ ਜਲਾਲਾਦੀਵਾਲ, ਰਾਜਾ ਨਾਗਪਾਲ Royal Palace, ਰਮਨਦੀਪ ਥਿੰਦ, ਕਰਨ ਥਿੰਦ ਅਤੇ ਐਡਮਿੰਟਨ ਦੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਸਨ। ਮਾਲਕ ਮੰਗਲ ਹਠੂਰ ਦੀਆਂ ਮਹਿਫ਼ਲਾਂ ਏਦਾਂ ਹੀ ਯਾਦਗਾਰੀ ਬਣਾਈ ਰੱਖੇ।