Mar 7, 2026

ਵੈਨਕੂਵਰ-(ਜੁਗਿੰਦਰ ਸਿੰਘ ਸੁੰਨੜ) 26 ਸਤੰਬਰ ਸ਼ੁੱਕਰਵਾਰ ਸ਼ਾਮ ਦੇ ਲੰਗਰ ਦੀ ਸੇਵਾ ਕੈਂਥ ਪਰਿਵਾਰ ਵੱਲੋਂ  ਨੰਨੇ  ਬੱਚੇ ਪਾਸ਼ਾ (ਕਸ਼ਮੀਰ ਸਿੰਘ ਕੈਂਥ) ਦੇ ਦੂਸਰੇ ਜਨਮ ਦਿਨ ਦੀ ਖ਼ੁਸ਼ੀ ਵਿਚ ਕਰਵਾਈ ਗਈ। ਜੋ ਬੇਟਾ ਹੈ ਪ੍ਰਦੀਪ ਕੈਂਥ ਤੇ ਬੀਬੀ ਸੈਂਡੀ ਕੈਂਥ ਦਾ ਪੋਤਰਾ ਬਲਜੀਤ ਸਿੰਘ ਕੈਂਥ ਤੇ ਸੁਰਿੰਦਰ ਕੌਰ ਕੈਂਥ ਦਾ ਦੋਹਤਰਾ ਬਲਵਿੰਦਰ ਸਿੰਘ ਨਿੱਝਰ ਤੇ ਬੀਬੀ ਕੁਲਦੀਪ ਕੌਰ ਕੈਂਥ ਦਾ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਗਏ। ਗਿਆਨੀ ਜੀ ਨੇ ਬੱਚੇ ਦੀ ਲੰਬੀ ਉਮਰ, ਮਾਤਾ ਪਿਤਾ ਦੇ ਆਗਿਆਕਾਰੀ, ਉਚੇਰੀ ਵਿੱਦਿਆ, ਤੰਦਰੁਸਤੀ ਤੇ ਚੰਗੀ ਸੰਗਤ ਦੀ ਅਰਦਾਸ ਕੀਤੀ ਗਈ। ਕੀਰਤਨੀ ਜਥੇ ਨੇ ਅਸੀਸ ਦੇ ਸ਼ਬਦ ਗਾਇਣ ਕੀਤੇ।
ਪਰਿਵਾਰ ਵੱਲੋਂ ਕਰੀਬੀ ਰਿਸ਼ਤੇਦਾਰ ‘ਚੋਂ ਮਿਸ ਪੂਜਾ ਨੇ ”ਐਸੀ ਮਾਂਗੁ ਗੋਵਿੰਦ ਤੇ” ਸ਼ਬਦ ਨਾਲ ਆਪਣੀ ਹਾਜ਼ਰੀ ਲੁਆਈ। ਪ੍ਰਬੰਧਕ ਕਮੇਟੀ ਵੱਲੋਂ ਬੱਚੇ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਰਿਸ਼ਤੇਦਾਰ, ਸੰਬੰਧੀਆਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ।
ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਯਾਦਗਾਰੀ ਤਸਵੀਰ ਲਈ ਗਈ। ਪ੍ਰਬੰਧਕ ਕਮੇਟੀ ਵੱਲੋਂ ਕੈਂਥ ਪਰਿਵਾਰ ਦਾ ਧੰਨਵਾਦ ਕੀਤਾ ਗਿਆ।