ਓਟਵਾ -ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਮਵਾਰ ਨੂੰ ਵਾਸ਼ਿੰਗਟਨ ਜਾਣਗੇ ਜਿੱਥੇ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਪਾਰ ਅਤੇ ਸੁਰੱਖਿਆ ਬਾਰੇ ਗੱਲਬਾਤ ਕਰਨਗੇ । ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਅਮਰੀਕੀ ਟੈਰਿਫਾਂ ਨੂੰ ਖਤਮ ਕਰਨ ਜਾਂ ਘਟਾਉਣ ਦੀ ਕੋਸ਼ਿਸ ਵਜੋਂ ਰਾਸ਼ਟਰਪਤੀ ਟਰੰਪ ਨੂੰ ਮਿਲ ਰਹੇ ਹਨ।
ਇਸ ਸਾਲ ਅਹੁਦਾ ਸੰਭਾਲਣ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦੀ ਵ੍ਹਾਈਟ ਹਾਊਸ ਦੀ ਦੂਜੀ ਯਾਤਰਾ ਹੋਵੇਗੀ। ਮਈ ਵਿੱਚ ਸ਼੍ਰੀ ਟਰੰਪ ਨਾਲ ਆਪਣੀ ਆਖਰੀ ਮੁਲਾਕਾਤ ਤੋਂ ਬਾਅਦ, ਸ਼੍ਰੀ ਕਾਰਨੀ ਇੱਕ ਮਹਿੰਗੇ ਵਪਾਰ ਯੁੱਧ ਨੂੰ ਖਤਮ ਕਰਨ ਵਿੱਚ ਕਿਸੇ ਵੀ ਪ੍ਰਗਤੀ ਤੋਂ ਬਿਨਾਂ ਪਰਤੇ ਸਨ ਪਰ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਨਾਲ ਟਕਰਾਅ ਦਾ ਕੋਈ ਸੰਕੇਤ ਨਹੀ ਦਿੱਤਾ।
ਸ਼੍ਰੀ ਕਾਰਨੀ ਦੇ ਨਾਲ ਕੈਨੇਡਾ-ਅਮਰੀਕਾ ਵਪਾਰ ਲਈ ਜ਼ਿੰਮੇਵਾਰ ਮੰਤਰੀ ਡੋਮਿਨਿਕ ਲੇਬਲੈਂਕ, ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਅਤੇ ਉਦਯੋਗ ਮੰਤਰੀ ਮੇਲਾਨੀ ਜੋਲੀ ਵੀ ਹੋਣਗੇ।
ਕੈਨੇਡਾ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਦੀ ਇੱਕ ਅਨੁਸੂਚਿਤ ਸਮੀਖਿਆ ਲਈ ਤਿਆਰੀ ਕਰ ਰਹੇ ਹਨ।
