Mar 7, 2026

ਐਬਸਫੋਰਡ ( ਸ਼ਰਮਾ )- ਬੀਤੇ ਦਿਨੀਂ  ਇਥੇ ਵਸਦੇ ਢੁੁੱਡੀਕੇ ਦੇ ਪਰਿਵਾਰਾਂ ਵਲੋਂ ਸੰਤ ਬਾਬਾ ਉਜਾਗਰ ਸਿੰਘ ( ਉੱਚਾ ਡੇਰਾ ਢੁੱਡੀਕੇ) ਦੀ ਯਾਦ ਵਿਚ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ  ਸ੍ਰੀ ਆਖੰਠ ਪਾਠ ਸਾਹਿਬ ਦੇ ਭੋਗ ਪੁਆਏ ਗਏ।  ਇਲਾਕਾ ਨਿਵਾਸੀਆਂ ਦੀ ਚੜਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ। ਰਾਗੀ ਸਿੰਘਾਂ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਲੰਗਰਾਂ ਦੀ ਸੇਵਾ ਵਿਚ ਢੁੱਡੀਕੇ ਨਿਵਾਸੀਆਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਯੋਗਦਾਨ ਪਾਇਆ। ਇਸ ਮੌਕੇ ਗੁਰਮੇਲ ਸਿੰਘ ਨਾਰੰਗ, ਇਕਬਾਲ ਸਿੰਘ ਗਿੱਲ, ਬਲਵਿੰਦਰ ਸਿੰਘ ਸਰਾਂ ਤੇ ਸਮੂਹ ਕਮੇਟੀ ਵਲੋਂ ਸੰਗਤਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

ਤਸਵੀਰਾਂ- ਬੀ ਡੀ ਸ਼ਰਮਾ ਫੋਟੋਗ੍ਰਾਫਰ