Mar 7, 2026

ਵੈਨਕੂਵਰ,( ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ਨੇੜੇ ਹਾਈਵੇ ਚਾਰ ਤੇ ਵਾਪਰੇ ਇੱਕ ਸੜਕ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ।ਮਿਰਤਕ ਨੌਜਵਾਨ ਦੀ ਮਾਂ ਨੇ ਦੁਖੀ ਮਨ ਨਾਲ  ਦੱਸਿਆ ਕਿ ਮੇਰੇ ਬੇਟੇ ਦਾ ਟੀਚਾ ਸੰਗੀਤਕ ਖੇਤਰ ਵਿੱਚ ਨਾਮ ਕਮਾਉਣਾ ਸੀ ਅਤੇ ਉਹ ਬਚਪਨ ਤੋਂ ਹੀ ਮਿਊਜਿਕ ਨਾਲ ਪਿਆਰ ਕਰਦਾ ਸੀ ਅਤੇ ਹਮੇਸ਼ਾ ਹੀ ਉਸਦੀ ਦਿਲੀ ਇੱਛਾ ਸੀ ਕਿ ਉਹ ਸੰਗੀਤਕ ਖੇਤਰ ਵਿੱਚ ਬੁਲੰਦੀਆਂ ਨੂੰ  ਸਰ ਕਰੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।| ਕਿਉਂਕਿ ਇਸ ਹਾਦਸੇ ਕਾਰਨ ਉਸ ਦੇ ਸੁਪਨੇ ਅਧਵੱਟੇ ਰਹਿ ਗਏ ਤੇ ਉਹ ਭਰ ਜਵਾਨੀ ਵਿੱਚ ਸਾਨੂੰ ਵਿਛੋੜਾ ਦੇ ਗਿਆ।|
ਕੈਪਸ਼ਨ ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ|