Mar 7, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਅੱਜ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਸਾਲ 2026-2028 ਦੀ ਚੋਣ ਸਰਬਸੰਮਤੀ ਨਾਲ ਸੰਪੂਰਨ ਹੋ ਗਈ। ਇਸ ਸਬੰਧੀ ਅੱਜ ਸ਼ਾਮ 8 ਵਜੇ ਹੋਈ ਮੀਟਿੰਗ ਦੌਰਾਨ ਸੰਗਤਾਂ ਨੇ ਸਰਬਸੰਮਤੀ ਨਾਲ ਸ ਰਣਜੀਤ ਸਿੰਘ ਹੇਅਰ ਨੂੰ ਨਵਾਂ ਪ੍ਰਧਾਨ ਚੁਣ ਲਿਆ। ਹੋਰ ਅਹੁਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਬੀਸਲਾ, ਮੀਤ ਪ੍ਰਧਾਨ ਜਗਦੀਪ ਸਿੰਘ ਸੰਘੇੜਾ, ਜਨਰਲ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ, ਸਹਾਇਕ ਜਨਰਲ ਸੈਕਟਰੀ ਜਰਨੈਲ ਸਿੰਘ ਭੰਡਾਲ, ਰਿਕਾਰਡਿੰਗ ਸੈਕਟਰੀ ਜੋਗਿੰਦਰ ਸਿੰਘ ਸੁੰਨੜ, ਸਹਾਇਕ ਰਿਕਾਰਡਿੰਗ ਸੈਕਟਰੀ ਸੁਰਜੀਤ ਸਿੰਘ ਭੱਟੀ, ਖਜ਼ਾਨਚੀ ਸੁਖਪਾਲ ਸਿੰਘ ਝੂਟੀ, ਸੀਨੀਅਰ ਸਹਾਇਕ ਖਜਾਨਚੀ ਸੁਖਵਿੰਦਰ ਸਿੰਘ ਗਿੱਲ, ਸਹਾਇਕ ਖਜਾਨਚੀ ਗੁਰਦੀਪ ਸਿੰਘ ਹੇਅਰ, ਮੈਂਬਰ ਕੁਲਵੀਰ ਸਿੰਘ ਸ਼ੋਕਰ, ਸੁਰਜੀਤ ਸਿੰਘ ਢਿਲੋਂ, ਗੁਰਦਿਆਲ ਸਿੰਘ ਗੈਦੇ, ਜਰਨੈਲ ਸਿੰਘ ਤੇ ਇੰਦਰਜੀਤ ਕੌਰ ਉਪਲ ਚੁਣੇ ਗਏ।

ਗਿਆਨੀ ਹਰਮਿੰਦਰਪਾਲ ਸਿੰਘ ਨੇ ਨਵੀਂ ਚੁਣੀ ਕਮੇਟੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ। ਜਨਰਲ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ ਨੇ ਨੌਮੀਨੇਸ਼ਨ ਕਮੇਟੀ ਦਾ ਧੰਨਵਾਦ ਕੀਤਾ ਜਿਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ। ਉਹਨਾਂ ਨੇ ਨਵੀ ਕਮੇਟੀ ਲਈ ਸਰਬਸੰਮਤੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੌਬ ਚੀਮਾ, ਸੰਤੋਖ ਸਿੰਘ ਸੂਰੀ, ਬਲਕਾਰ ਸਿੰਘ ਭੁੱਲਰ, ਲਖਵੀਰ ਸਿੰਘ ਖੰਗੂੜਾ ਤੇ ਸੁਰਜੀਤ ਸਿੰਘ ਭੱਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਅਖੀਰ ਵਿਚ ਕਸ਼ਮੀਰ ਸਿੰਘ ਧਾਲੀਵਾਲ ਨੇ ਨਵੀ ਕਮੇਟੀ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਆਓ ਸਾਰੇ ਰਲਕੇ ਖਾਲਸਾ ਦੀਵਾਨ ਸੁਸਾਇਟੀ ਦੀ ਚੜਦੀ ਕਲਾ ਵਾਸਤੇ ਸੇਵਾ ਵਿਚ ਜੁੱਟ ਜਾਈਏ।

ਤਸਵੀਰਾਂ- ਸੁਖਪਾਲ ਸਿੰਘ ਢਿੱਲੋਂ-