Mar 7, 2026

ਐਡਮਿੰਟਨ ( ਗੁਰਪ੍ਰੀਤ ਸਿੰਘ)- ਐਡਮਿੰਟਨ ਸਿਟੀ ਕੌੰਸਲ ਦੀਆਂ ਚੋਣਾਂ ਇਸ 20 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ। ਕੌਸਲਰ ਉਮੀਦਵਾਰਾਂ ਵਲੋਂ ਪੂਰੀ ਸਰਗਰਮੀ ਨਾਲ ਆਪੋ ਆਪਣੀ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਵਾਰਡ  ਨੰਬਰ 12 ਸਪੋਟੀਟਾਪੀ ਤੋਂ ਕੌਂਸਲਰ ਉਮੀਦਵਾਰ ਸੰਦੀਪ ਸਿੰਘ, ਸੁਖੀ ਰੰਧਾਵਾ, ਹਰਮਨ ਕੰਦੋਲਾ ਜਦੋਂਕਿ ਕਰੀਓ ਹਲਕੇ ਤੋਂ ਜੋਤੀ ਬੁੱਟਰ ਆਪੋ ਆਪਣੀ ਕਿਸਮਤ ਅਜਮਾਈ ਕਰ ਰਹੇ ਹਨ।

ਕੌਸਲਰ ਉਮੀਦਵਾਰ ਸੰਦੀਪ ਸਿੰਘ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਸੰਪਰਕ ਕਰਦੇ ਹੋਏ।

ਕੌਸਲਰ ਉਮੀਦਵਾਰ ਸੁੱਖੀ ਰੰਧਾਵਾ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਸਮਰਥਕਾਂ ਨਾਲ।

ਕੌਂਸਲਰ ਉਮੀਦਵਾਰ ਹਰਮਨ ਕੰਦੋਲਾ ਆਪਣੀ ਚੋਣ ਮੁਹਿੰਮ ਦੌਰਾਨ ਆਪਣੇ ਸਮਰਥਕਾਂ ਨਾਲ।