ਖੁਦਕੁਸ਼ੀ ਨੋਟ ਵਿਚ ਡੀਜੀਪੀ ਸਮੇਤ ਸੀਨੀਅਰ ਅਧਿਕਾਰੀਆਂ ਨੂੰ ਮੌਤ ਲਈ ਜਿੰਮੇਵਾਰ ਲਿਖਿਆ-
ਚੰਡੀਗੜ-ਪਿਛਲੇ ਦਿਨੀਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਵਲੋਂ ਖੁਦਕੁਸ਼ੀ ਕੀਤੇ ਜਾਣ ਅਤੇ ਆਪਣੀ ਮੌਤ ਲਈ ਹਰਿਆਣਾ ਦੇ ਡੀਜੀਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਜਿੰਮੇਵਾਰ ਠਹਿਰਾਏ ਜਾਣ ਕਾਰਣ ਹਰਿਆਣਾ ਸਰਕਾਰ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ। ਇਸੇ ਦੌਰਾਨ ਖੁਦਕੁਸ਼ੀ ਕਰਨ ਵਾਲੇ ਅਧਿਕਾਰੀ ਦੀ ਆਈ ਏ ਐਸ ਪਤਨੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸ਼ਿਕਾਇਤ ਸੌਂਪਦੇ ਹੋਏ ਕਿਹਾ ਕਿ ਜਦ ਤਕ ਖੁਦਕੁਸ਼ੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਹੁੰਦਾ ਤਦ ਤਕ ਨਾ ਹੀ ਉਹ ਪੋਸਟ ਮਾਰਟਮ ਕਰਵਾਉਣਗੇ ਤੇ ਨਾ ਹੀ ਅੰਤਿਮ ਸਸਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੇ 48 ਘੰਟੇ ਬੀਤਣ ਦੇ ਬਾਅਦ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਜਦਕਿ ਖੁਦਕੁਸ਼ੀ ਨੋਟ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਉਸਨੇ ਮਾਨਸਿਕ ਤਸੀਹੇ ਤੇ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ ਹੈ।
