Mar 7, 2026

ਸਰੀ, 9 ਅਕਤੂਬਰ (ਹਰਦਮ ਮਾਨ)-ਸਰੀ-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵਿਖੇ ਕੈਨੇਡਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ‘ਸੀਨੀਅਰ ਡੇ’ ਬੜੀ ਸ਼ਾਨ ਤੇ ਆਦਰ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਸੈਂਟਰ ਦੇ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ।

ਇਸ ਮੌਕੇ ਤੇ 90 ਸਾਲ ਤੋਂ ਵੱਧ ਉਮਰ ਦੇ 17 ਸੀਨੀਅਰ ਮੈਂਬਰਾਂ ਨੂੰ ਉਨ੍ਹਾਂ ਦੇ ਜੀਵਨ ਦੇ ਯੋਗਦਾਨ ਅਤੇ ਲੰਬੇ ਸਫ਼ਰ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹਸਤੀਆਂ ਵਿੱਚ ਗਿਆਨ ਕੌਰ ਸੰਘੇੜਾ (100 ਸਾਲ)ਪਰਮਜੀਤ ਕੌਰ ਸਹੋਤਾਬੀਬੀ ਸਰੋਜਗੁਰਮੇਜ ਕੌਰ ਢਿੱਲੋਂਗੁਰਚਰਨ ਸਿੰਘ ਬਰਾੜਮਹਿੰਦਰ ਸਿੰਘ ਧਾਲੀਵਾਲਨਿਰੰਜਨ ਸਿੰਘ ਮਾਨਮਹਿੰਦਰ ਸਿੰਘ ਜਵੰਦਾਕਿਰਪਾਲ ਸਿੰਘ ਪੰਧੇਰਮਲਕੀਤ ਸਿੰਘ ਸੱਗੂਬਿੱਕਰ ਸਿੰਘ ਸਿੱਧੂਰਜਿੰਦਰ ਸਿੰਘ ਬੈਂਸਗੁਰਦੇਵ ਸਿੰਘ ਨਾਹਰਾਅਵਤਾਰ ਸਿੰਘ ਢੰਡਾਗਿਆਨ ਸਿੰਘ ਢੇਸੀਕਾਬਲ ਸਿੰਘ ਸੰਧਾਵਾਲੀਆ ਅਤੇ ਗੁਰਬੰਸ ਸਿੰਘ ਸੰਧੂ ਸ਼ਾਮਲ ਸਨ।

ਸਮਾਰੋਹ ਦੀ ਸ਼ੁਰੂਆਤ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਪ੍ਰੋਗਰਾਮ ਦੌਰਾਨ ਹਰ ਸਨਮਾਨਿਤ ਮੈਂਬਰ ਦਾ ਤਾਰੁਫ਼ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸੈਂਟਰ ਦੇ ਡਾਇਰੈਕਟਰਾਂ ਵੱਲੋਂ ਸਨਮਾਨ ਪੱਤਰ ਤੇ ਇਨਾਮ ਭੇਟ ਕੀਤੇ ਗਏ। ਸਨਮਾਨਿਤ ਸੀਨੀਅਰਾਂ ਅਤੇ ਸੁਪਰ ਸੀਨੀਅਰਾਂ ਨੇ ਆਪਣੇ ਜੀਵਨ ਦੇ ਅਨੁਭਵਾਂਸੰਘਰਸ਼ਾਂ ਤੇ ਸਫਲਤਾਵਾਂ ਨੂੰ ਸਾਂਝਾ ਕਰਦੇ ਹੋਏ ਆਪਣੇ ਵਿਚਾਰਾਂ ਰਾਹੀਂ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਪ੍ਰੇਰਣਾ ਨਾਲ ਭਰ ਦਿੱਤਾ।

ਇਸ ਮੌਕੇ ਤੇ ਇੰਦਰਜੀਤ ਕੌਰ ਸੰਧੂਬੀਬੀ ਸਰੋਜਪਵਿੱਤਰ ਕੌਰ ਬਰਾੜਮਲੂਕ ਚੰਦ ਕਲੇਰਹਰਚੰਦ ਸਿੰਘ ਗਿੱਲਡਾ. ਕੁਲਵੰਤ ਸਿੰਘ ਭਾਟੀਆਗੁਰਚਰਨ ਸਿੰਘ ਬਰਾੜ ਅਤੇ ਕਿਰਪਾਲ ਸਿੰਘ ਜੌਹਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਸੁਰਜੀਤ ਸਿੰਘ ਮਾਧੋਪੁਰੀ ਨੇ ਮਿੱਠੇ ਸੁਰਾਂ ਵਿੱਚ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।

ਅੰਤ ਵਿੱਚ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਮਾਰੋਹ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ ਸਾਲ ਪਹਿਲੀ ਅਕਤੂਬਰ ਨੂੰ ਸੀਨੀਅਰ ਡੇ ਨਿਯਮਤ ਤੌਰ ਤੇ ਮਨਾਇਆ ਜਾਵੇਗਾਤਾਂ ਜੋ ਸੀਨੀਅਰਾਂ ਦੇ ਯੋਗਦਾਨ ਨੂੰ ਹਮੇਸ਼ਾ ਲਈ ਯਾਦ ਰੱਖਿਆ ਜਾ ਸਕੇ। ਸਮਾਰਹੋ ਦੌਰਾਨ ਚਾਹ-ਪਾਣੀ ਦੀ ਸੇਵਾ ਦਰਸ਼ਨ ਸਿੰਘ ਗਰੇਵਾਲ ਵੱਲੋਂ ਆਪਣੇ ਪੋਤੇ ਦੇ ਵਿਆਹ ਦੀ ਖੁਸ਼ੀ ਵਿੱਚ ਨਿਭਾਈ ਗਈਜਦਕਿ ਪਕੌੜਿਆਂ ਦੀ ਸੇਵਾ ਬਲਬੀਰ ਸਿੰਘ ਅਟਵਾਲ ਨੇ ਬੜੀ ਲਗਨ ਨਾਲ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖੂਬੀ ਕੀਤਾ।