” ਐਮ ਪੀ ਸੁਖਮਨ ਗਿੱਲ ਅਤੇ ਵਿਧਾਇਕ ਮਨਦੀਪ ਧਾਲੀਵਾਲ ਨੇ ਸਿਆਸੀ ਤਜਰਬਿਆਂ ਦੀ ਪਾਈ ਸਾਂਝ”
ਸਰੀ, 15 ਅਕਤੂਬਰ (ਪਵਨ ਗਰੋਵਰ) -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਦੀ ਕੈਨੇਡਾ ਨਿੱਜੀ ਫੇਰੀ ਦੌਰੀ ਦੌਰਾਨ ਪੰਜਾਬ ਦਾ ਦਰਦ ਰੱਖਣ ਵਾਲੇ ਪੰਜਾਬੀਆਂ ਨੇ ਡਾ. ਚੀਮਾ ਦੀ ਸਖਸ਼ੀਅਤ ਨੂੰ ਮਾਣ ਦਿੰਦਿਆਂ ਵੱਖ-ਵੱਖ ਥਾਵਾਂ ਤੇ ਸਨਮਾਨ ਦੇ ਕੇ ਤੇ ਭਰਪੂਰ ਮਹਿਮਾਨ ਨਿਵਾਜੀ ਦੀ ਵਡਮੁੱਲੀ ਮਿਸਾਲ ਪੈਦਾ ਕੀਤੀ। ਪੰਜਾਬ ਦੇ ਵਿਧਾਨ ਸਭਾ ਹਲਕਾ ਨਕੋਦਰ ਦੇ ਮਰਹੂਮ ਆਗੂ ਸਵ. ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨੇੜਲੇ ਸਾਥੀ ਸਵ. ਜਥੇਦਾਰ ਅਵਤਾਰ ਸਿੰਘ ਚੱਕ ਕਲਾਂ ਦੇ ਸਪੁੱਤਰ ਸੰਨੀ ਭੱਟੀ ਦੇ ਗ੍ਰਹਿ ਵਿਖੇ ਡਾ. ਚੀਮਾ ਦੇ ਸਨਮਾਨ ‘ਚ ਰੱਖੇ ਸਮਾਗਮ ਦੌਰਾਨ ਐਬਸਟਫੋਰਡ ਤੋਂ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਅਤੇ ਸਰੀ ਤੋਂ ਵਿਧਾਇਕ ਮਨਦੀਪ ਸਿੰਘ ਧਾਲੀਵਾਲ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਸੀਨੀਅਰ ਯੂਥ ਅਕਾਲੀ ਆਗੂ ਤੇ ਪੱਤਰਕਾਰ ਪਵਨ ਗਰੋਵਰ ਅਤੇ ਕੁਲਦੀਪ ਸਿੰਘ ਦੌਲਤਪੁਰਾ ਦੇ ਉੱਦਮ ਸਦਕਾ ਹੋਈ ਇਸ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੇ ਕੈਨੇਡਾ ਦੀ ਧਰਤੀ ਤੇ ਆਪਣੇ ਸਿਰੜ ਅਤੇ ਮਿਹਨਤ ਨਾਲ ਤਰੱਕੀ ਦੇ ਜਿਸ ਮੁਕਾਮ ਨੂੰ ਛੂਹਿਆ ਹੈ, ਉਸ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਪਾਰਲੀਮੈਂਟ ‘ਚ ਪੰਜਾਬੀਆਂ ਦੀ ਮੌਜੂਦਗੀ ਨੇ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਸੂਬੇ ਅੰਦਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸੂਬੇ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ‘ਚੋਂ ਚੁਣੇ ਹੋਏ ਸਾਰੇ ਵਿਧਾਇਕ ਦਿੱਲੀ ਦੇ ਆਗੂਆਂ ਦੇ ਗੁਲਾਮ ਬਣਕੇ, ਉਨ੍ਹਾਂ ਦੇ ਇਸ਼ਾਰਿਆਂ ‘ਤੇ ਨੱਚ ਰਹੇ ਹਨ ਅਤੇ ਹਾਲਾਤ ਇੱਥੋਂ ਤੱਕ ਬਦਤਰ ਹੋ ਚੁੱਕੇ ਹਨ ਕਿ ਕਿਸੇ ਵੀ ਕਿਸਮ ਦੇ ਫੈਸਲੇ ਲਈ ਪੰਜਾਬ ਦੇ ਚੁਣੇ ਨੁਮਾਇੰਦਿਆਂ ਨੂੰ ਆਪਣੇ ਆਕਾਵਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਦਿੱਲੀ ਤੋਂ ਆਏ ਹੋਏ ਇਹ ਆਕਾ ਪੰਜਾਬ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਹਮੇਸ਼ਾ ਆਪਣੀ ਨਿੱਜਪ੍ਰਸਤੀ ਨੂੰ ਪਹਿਲ ਦੇ ਕੇ, ਆਪਣੀਆਂ ਜੇਬਾਂ ਨੂੰ ਭਰਨ ‘ਚ ਮਸ਼ਰੂਫ ਹਨ। ਡਾ. ਚੀਮਾ ਨੇ ਕਿਹਾ ਕਿ ਸੂਬੇ ਅੰਦਰ ਗੁੰਡਾਗਰਦੀ, ਨਸ਼ਾ, ਲੁੱਟਾਂ-ਖੋਹਾਂ, ਗੈਂਗਵਾਰ, ਬੇਰੁਜ਼ਗਾਰੀ, ਨੌਕਰੀਆਂ ਸਮੇਤ ਸਮੁੱਚੀਆਂ ਸਮੱਸਿਆਵਾਂ ਦਾ ਕੁੰਡਲ ਜਾਲ ਜਿੱਥੇ ਪੰਜਾਬ ਸੂਬੇ ਨੂੰ ਘੁਣ ਵਾਂਗ ਖਾ ਰਿਹਾ ਹੈ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਲਾਇਕੀ ਕਾਰਨ ਸੂਬੇ ਦਾ ਵਾਲ-ਵਾਲ ਡੂੰਘੇ ਕਰਜ਼ੇ ‘ਚ ਡੁੱਬ ਗਿਆ ਹੈ ਅਤੇ ਇਸ ਸਭ ਚੋ ਉਭਾਰ ਲਈ ਪੰਜਾਬੀਆਂ ਨੂੰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣਾ ਪਵੇਗਾ ਤਾਂ ਜੋ ਪਿਛਲੇ ਸਮੇਂ ਦੌਰਾਨ ਹੋਏ ਪੰਜਾਬੀਆਂ ਦੇ ਇਸ ਕੌੜੇ ਤਜਰਬੇ ਦੇ ਨੁਕਸਾਨ ਦੀ ਪੂਰਤੀ ਲਈ ਉਪਰਾਲਾ ਕੀਤਾ ਜਾ ਸਕੇ ਜੋ ਕਿ ਸਿਰਫ ਤੇ ਸਿਰਫ਼ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ‘ਚ ਸਰਕਾਰ ਬਨਾਉਣ ਨਾਲ ਹੀ ਸੰਭਵ ਹੈ ਅਤੇ ਇਸ ਮਕਸਦ ਲਈ ਪ੍ਰਵਾਸੀ ਪੰਜਾਬੀਆਂ ਨੂੰ ਅਹਿਮ ਭੂਮਿਕਾ ਨਿਭਾਉਣੀ ਪਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ਦੇ ਮੰਜਰ ਦੌਰਾਨ ਜਿੱਥੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਭੁਮਿਕਾ ਨਖਿੱਧ ਰਹੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੀ ਸਮੁੱਚੀ ਟੀਮ ਨੇ ਹੜ੍ਹ ਪੀੜਤਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਲਈ ਬੇਮਿਸਾਲ ਸੇਵਾਵਾਂ ਨਿਭਾਈਆਂ ਜੋ ਕਿ ਅਤੇ ਹੜ੍ਹ ਪੀੜਤਾਂ ਦੇ ਮੁੜ-ਵਸੇਬੇ ਤੱਕ ਜਾਰੀ ਰਹਿਣਗੀਆਂ।
ਇਸ ਮੌਕੇ ਐਮ ਪੀ ਸੁਖਮਨ ਗਿੱਲ ਨੇ ਜਿੱਥੇ ਡਾ. ਚੀਮਾ ਦਾ ਕੈਨੇਡਾ ਦੀ ਧਰਤੀ ‘ਤੇ ਪਹੁੰਚਣ ਲਈ ਵਿਸ਼ੇਸ਼ ਸਨਮਾਨ ਕੀਤਾ ਉੱਥੇ ਆਪਣੇ ਸੰਬੋਧਨ ਦੌਰਾਨ ਡਾ. ਚੀਮਾ ਦੇ ਵਿਸ਼ਾਲ ਸਿਆਸੀ ਜੀਵਨ ਤੋਂ ਸੇਧ ਲੈਣ ਦੀ ਗੱਲ ਕੀਤੀ। ਸਰੀ ਤੋਂ ਵਿਧਾਇਕ ਮਨਦੀਪ ਧਾਲੀਵਾਲ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਪੰਜਾਬੀਆਂ ਵੱਲੋਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੇਜ ਦੀਆਂ ਕਈ ਮਿਸਾਲਾਂ ਦਿੱਤੀਆਂ। ਉਨ੍ਹਾਂ ਡਾ. ਚੀਮਾ ਨੂੰ ਕੈਨੇਡਾ ਪਹੁੰਚਣ ‘ਤੇ ਜੀ ਆਇਆਂ ਆਖਿਆ। ਆਪਣੇ ਸੰਬੋਧਨ ਦੌਰਾਨ ਯੂਥ ਆਗੂ ਪਵਨ ਗਰੋਵਰ ਨੇ ਡਾ. ਚੀਮਾ ਨੂੰ ਮੁੜ ਤੋਂ ਭਰੋਸਾ ਦਿਵਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੈਨੇਡਾ ਤੋਂ ਪੰਜਾਬੀਆਂ ਦਾ ਵੱਡਾ ਕਾਫ਼ਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਲਈ ਪੂਰੀ ਤਰ੍ਹਾਂ ਉਤਸੁਕ ਅਤੇ ਤਿਆਰ ਬਰ ਤਿਆਰ ਹੈ।ਇਸ ਮੌਕੇ ਐਮ ਪੀ ਸੁਖਮਨ ਧਾਲੀਵਾਲ ਵੱਲੋਂ ਡਾ. ਚੀਮਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ।
ਭੱਟੀ ਪਰਿਵਾਰ ਵੱਲੋਂ ਸੰਨੀ ਭੱਟੀ ਨੇ ਡਾ. ਚੀਮਾ, ਐਮ ਪੀ ਸੁਖਮਨ ਗਿੱਲ, ਵਿਧਾਇਕ ਮਨਦੀਪ ਧਾਲੀਵਾਲ, ਜਥੇਦਾਰ ਗੁਰਚਰਨ ਸਿੰਘ ਖੱਖ, ਦੇਸ਼ ਪ੍ਰਦੇਸ ਟਾਈਮਜ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਵਿਧਾਇਕ ਜਗਰੂਪ ਸਿੰਘ ਦੇ ਭਤੀਜੇ ਸਿਕੰਦਰ ਸਿੰਘ ਕੰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਯੂਥ ਅਕਾਲੀ ਆਗੂ ਕੁਲਦੀਪ ਸਿੰਘ ਦੌਲਤਪੁਰਾ, ਮਾਰਕੀਟ ਕਮੇਟੀ ਗੁਰਾਇਆ ਦੇ ਸਾਬਕਾ ਵਾਈਸ ਚੇਅਰਮੈਨ ਅਮਰਜੀਤ ਸਿੰਘ ਸੰਧੂ, ਜਸਵੀਰ ਸਿੰਘ ਭੱਟੀ, ਅਵਤਾਰ ਸਿੰਘ ਰਾਜਾ ਗਿੱਲ, ਸੋਨੀ ਸਿੱਧੂ, ਭੁਪਿੰਦਰ ਸਿੰਘ ਚੋਟੀਆਂ, ਸੁੱਖੀ ਬਰਾੜ, ਗੁਰਜਿੰਦਰ ਸਿੰਘ ਧਰਮਕੋਟ, ਦਲਜੀਤ ਸਿੰਘ ਭੱਟੀ, ਉਪਕਾਰ ਸਿੰਘ ਸ਼ੇਰਗਿੱਲ,ਰਵਿੰਦਰ ਕੌਰ ਭੱਟੀ, ਜੈਸਮੀਨ ਭੱਟੀ, ਹਰਲੀਨ ਕੌਰ ਭੱਟੀ, ਭਜੀ ਭੱਟੀ, ਤਾਸ਼ੂ ਗਰੋਵਰ, ਵੈਭਵ ਗਰੋਵਰ, ਸੋਨੀ ਸਿੱਧੂ ਮਨੀ ਐਕਸਚੇਂਜ ਵਾਲੇ, ਸੰਤ ਸਿੰਘ ਢੀਂਡਸਾ, ਅਨੂੰ ਢੀਂਡਸਾ, ਜੱਗਾ ਫ਼ਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ।
ਹੋਰ ਸ਼ਖਸੀਅਤਾਂ ਨਾਲ ਮਿਲਣੀ- ਇਸੇ ਦੌਰਾਨ ਸੀਨੀਅਰ ਅਕਾਲੀ ਆਗੂ ਜਥੇਦਾਰ ਦਰਸ਼ਨ ਸਿੰਘ ਧਾਲੀਵਾਲ ਤੇ ਗੁਰਜੀਤ ਸਿੰਘ ਧਾਲੀਵਾਲ ਵਲੋਂ ਡਾ ਚੀਮਾ ਨਾਲ ਨਿੱਘੀ ਮਿਲਣੀ ਰੱਖੀ ਗਈ। ਇਸ ਮੌਕੇ ਸਥਾਨਕ ਅਕਾਲੀ ਆਗੂ ਰਾਣਾ ਕੁਲਥਮ, ਸੁਰਿੰਦਰਪਾਲ ਸਿੰਘ ਔਲਖ ਹੋਰ ਕਈ ਸਖਸ਼ੀਅਤਾਂ ਹਾਜ਼ਰ ਸਨ। ਸਰੀ ਦੇ ਉਘੇ ਬਿਜਨਸਮੈਨ ਕ੍ਰਿਪਾਲ ਸਿੰਘ ਮਾਂਗਟ ਤੇ ਪੌਲ ਸੰਘੇੜਾ ਵਲੋਂ ਰੱਖੇ ਗਏ ਲੰਚ ਮੌਕੇ ਕਈ ਵਿਚਾਰਾਂ ਹੋਈਆਂ। ਇਸ ਮੌਕੇ ਹੋਰਨਾਂ ਵਿਚ ਵਰਿੰਦਰ ਸਿੰਘ ਸਹੋਤਾ, ਸੋਢੀ ਕੰਦੋਲਾ, ਸੁਰਿੰਦਰਪਾਲ ਸੀਆਰ, ਪ੍ਰੈਟੀ ਰਸੂਲਪੁਰ ਤੇ ਸ ਗੁਰਚਰਨ ਸਿੰਘ ਖੱਖ ਹਾਜ਼ਰ ਸਨ। ਉਘੇ ਸਿੱਖ ਕਾਰਕੁੰਨ ਜੋਗਾ ਸਿੰਘ ਲੱਲੀ ਤੇ ਸੰਦੀਪ ਸਿੰਘ ਧੰਜੂ ਪ੍ਰਤੀਨਿਧ ਰੋਜ਼ਾਨਾ ਅਜੀਤ ਨੇ ਵੀ ਡਾ ਚੀਮਾ ਨਾਲ ਵਿਸ਼ੇਸ਼ ਮਿਲਣੀ ਕੀਤੀ।
ਹੋਰ ਸ਼ਖਸੀਅਤਾਂ ਨਾਲ ਮਿਲਣੀ-











