ਐਬਸਫੋਰਡ – ਬੀਤੇ ਦਿਨੀਂ ਐਬਸਫੋਰਡ ਸਕੂਲ ਬੋਰਡ ਟਰੱਸਟੀ ਦੀ ਉਪ ਚੋਣ ਵਿਚ ਪੰਜਾਬੀ ਨੌਜਵਾਨ ਅਰਸ਼ ਕਲੇਰ ਭਾਰੀ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਇਸ ਚੋਣ ਵਿਚ ਕੁਲ 4 ਉਮੀਦਵਾਰ ਮੈਦਾਨ ਵਿਚ ਤੇ ਉਹਨਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਕੌਗਹਿਲ ਤਾਨੀਆ ਤੋਂ 1600 ਤੋਂ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤੀ ਹੈ। ਅਰਸ਼ ਕਲੇਰ ਨੇ ਕੁਲ ਪੋਲ ਹੋਈਆਂ 4830 ਵੋਟਾਂ 2908 ( 60 ਪ੍ਰਤੀਸ਼ਤ) ਵੋਟ ਹਾਸਲ ਕੀਤੇ। ਜਿਕਰਯੋਗ ਹੈ ਕਿ ਸਕੂਲ ਟਰੱਸਟੀ ਦੀ ਇਹ ਉਪ ਚੋਣ ਐਮ ਐਲ ਏ ਕੋਰਕੀ ਨਿਊਫੈਲਡ ਵਲੋਂ ਅਸਤੀਫਾ ਦੇਣ ਕਾਰਣ ਖਾਲੀ ਹੋਈ ਸੀ।
ਐਬਸਫੋਰਡ ਸਕੂਲ ਡਿਸਟ੍ਰਿਕ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਅਰਸ਼ ਕਲੇਰ ਬੋਰਡ ਦੇ ਟਰੱਸਟੀ ਵਜੋਂ 21 ਅਕਤੂਬਰ ਨੂੰ ਅਹੁਦੇ ਦਾ ਹਲਫ ਲੈਣਗੇ।

