Mar 7, 2026
ਸਰੀ, 16 ਅਕਤੂਬਰ ( ਸੰਦੀਪ ਸਿੰਘ ਧੰਜੂ)- ਸਰੀ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਅੱਜ ਸਵੇਰੇ ਪੌਣੇ ਕੁ ਚਾਰ ਵਜੇ ਕਈ ਗੋਲੀਆਂ ਫਿਰ ਚਲਾਈਆਂ ਗਈਆਂ। ਪੁਲਿਸ ਮੁਤਾਬਕ ਉਸ ਵਕਤ ਅੰਦਰ ਕੁਝ ਮੁਲਾਜ਼ਮ ਕੰਮ ਕਰ ਰਹੇ ਸਨ ਪਰ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਦੱਸਣਯੋਗ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਹੈ।

ਲਾਰੈਂਸ ਬਿਸ਼ਨੋਈ ਦੇ ਸਾਥੀ ਗੋਲਡੀ ਢਿੱਲੋਂ ਅਤੇ ਕੁਲਦੀਪ ਸਿੱਧੂ ਦੇ ਨਾਮ ‘ਤੇ ਜਿੰਮੇਵਾਰੀ ਅਤੇ ਗੋਲੀਆਂ ਮਾਰਦਿਆਂ ਦੀ ਇੱਕ ਤਿੰਨ ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਪਿਲ ਉਨ੍ਹਾਂ ਨਾਲ ਗੱਲ ਨਹੀਂ ਕਰ ਰਿਹਾ ਤੇ ਅਗਲਾ ਹਮਲਾ ਮੁੰਬਈ ਵਿੱਚ ਹੋਵੇਗਾ।