ਸਰੀ ( ਦੇ ਪ੍ਰ ਬਿ)- ਬੀਤੀ 16 ਅਕਤੂਬਰ ਨੂੰ ਖਾਲਸਾ ਕਰੈਡਿਟ ਯੂਨੀਅਨ ਵਲੋਂ ਸਿਟੀ ਦੇ ਸਹਿਯੋਗ ਨਾਲ ਸਾਲਾਨਾ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਹੰਟ ਰੋਡ ਪਾਰਕ ਵਿਖੇ ਵਲੰਟੀਅਰਾਂ ਵਲੋਂ ਗਲੇ ਸੜੇ ਬੂਟਿਆਂ ਦੀਆਂ ਜੜਾਂ ਨੂੰ ਹਟਾਇਆ ਗਿਆ ਤੇ ਫਿਰ 200 ਦੇ ਕਰੀਬ ਨਵੇਂ ਬੂਟੇ ਲਗਾਏ ਗਏ।
ਇਸ ਮੌਕੇ ਸਿਟੀ ਮੇਅਰ ਬਰੈਂਡਾ ਲੌਕ ਵਿਸ਼ੇਸ਼ ਤੌਰ ਤੇ ਪੁੱਜੇ ਜਿਹਨਾਂ ਦਾ ਖਾਲਸਾ ਕਰੈਡਿਟ ਯੂਨੀਅਨ ਦੇ ਸੀਈਓ ਸ ਹਰਦੀਪ ਸਿੰਘ ਬੈਂਸ, ਸੀਨੀਅਰ ਮੈਨੇਜਰ ਕੁਲਦੀਪ ਸਿੰਘ ਸਿੱਧੂ ਤੇ ਹੋਰ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਮੇਅਰ ਨੇ ਖਾਲਸਾ ਕਰੈਡਿਟ ਯੂਨੀਅਨ ਵਲੋਂ ਰੁਖ ਲਗਾਉਣ ਦੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਖਾਲਸਾ ਕ੍ਰੈਡਿਟ ਯੂਨੀਅਨ ਪਿਛਲੇ ਤਿੰਨ ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰੈਡਿਟ ਯੂਨੀਅਨ ਦਿਵਸ ‘ਤੇ ਹਰ ਸਾਲ ਰੁੱਖ ਲਗਾਉਣ ਦਾ ਕੰਮ ਕਰ ਰਹੀ ਹੈ।
ਖਾਲਸਾ ਕ੍ਰੈਡਿਟ ਯੂਨੀਅਨ ਨੇ 700 ਤੋਂ ਵੱਧ ਰੁੱਖ ਲਗਾਏ ਹਨ।



