Mar 7, 2026

ਐਡਮਿੰਟਨ, (ਸਤੀਸ਼ ਸਚਦੇਵਾ, ਗੁਰਪ੍ਰੀਤ ਸਿੰਘ)-ਬੀਤੇ ਦਿਨੀ ਐਡਮਿੰਟਨ ਲਾਗਲੇ ਬਿਓਮੌਂਟ ਰਿਕਰੇਸ਼ਨ ਐਂਡ ਸਪੋਰਟ ਸੈਂਟਰ ਵਿਖੇ ਸੀਨੀਅਰ ਸਿਟੀਜ਼ਨ ਬਿਓਮੌਂਟ ਵਲੋਂ “ਜੱਗ ਜਿਊਂਦਿਆਂ ਦੇ ਮੇਲੇ” ਪ੍ਰੋਗਰਾਮ ਮੇਜਰ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪਰਮਿੰਦਰ ਸਿੰਘ ਵਿਰਦੀ ਵੱਲੋਂ ਉਨ੍ਹਾਂ ਦੇ ਬੇਟੇ ਦਲ ਵਿਰਦੀ ਵਲੋਂ ਲਡਿਊਕ ਦੀ ਕੌਂਸਲਰ ਵਜੋਂ ਜਿੱਤ ਤੇ ਟੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ। ਉੱਥੇ ਨਵੇਂ ਚੁਣੇ ਗਏ ਬਿਓਮੌਂਟ ਦੇ ਮੇਅਰ ਅਤੇ ਸਾਰੇ ਕੌਂਸਲਰਾਂ ਤੋਂ ਸੀਨੀਅਰ ਸਿਟੀਜ਼ਨ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ ਅਤੇ ਬਿਓਮੌਂਟ ਸ਼ਹਿਰ ਵਿੱਚ ਆਨ ਡਿਮਾਂਡ ਬੱਸ ਸਰਵਿਸ ਦੀ ਅਤੇ ਸਾਰੇ ਪੀ ਆਰ ਸੀਨੀਅਰਜ਼ ਲਈ ਮੁਫਤ ਬੱਸ ਪਾਸ ਵਧੇਰੇ ਪਾਰਕ , ਸਿਟਿੰਗ ਪ੍ਰਬੰਧ , ਵਾਸ਼ ਰੂਮ, ਬੱਚਿਆਂ ਲਈ ਝੂਲੇ ਖੇਡਾਂ ਆਦਿ ਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਤਿਰਲੋਕ ਸਿੰਘ ਢਿੱਲੋਂ , ਸੁਖਦੇਵ ਸਿੰਘ ਢਿੱਲੋਂ, ਹਰਦੀਪ ਸਿੰਘ ਸੇਖੋਂ, ਸਤੀਸ਼ ਸਚਦੇਵਾ, ਮੁੰਡੀ ਸਾਹਿਬ, ਡਾਕਟਰ ਬਲਹਾਰ ਸਿੰਘ , ਜਸਬੀਰ ਸਿੰਘ, ਮਲਕੀਤ ਸਿੰਘ, ਹਰਜਿੰਦਰ ਸਿੰਘ ਮਠਾੜੂ, ਅਮਰਜੀਤ ਸਿੰਘ , ਸੁਰਿੰਦਰ ਸਿੰਘ ਕੁਲਾਰ ਆਦਿ ਹਾਜ਼ਰ ਸਨ ।