Mar 7, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਇੰਡੀਅਨ ਕੌਂਸਲੇਟ ਜਨਰਲ ਵੈਨਕੂਵਰ ਵਲੋਂ ਹਰ ਸਾਲ ਦੀ ਤਰਾਂ ਭਾਰਤੀ ਨਾਗਰਿਕਾਂ ਦੀ ਸਹੂਲਤਾਂ ਲਈ ਕੌਂਸਲਰ ਸੇਵਾਵਾਂ ਕੈਂਪ ਇਸ ਵਾਰ ਪਹਿਲੀ ਨਵੰਬਰ ਦਿਨ ਸ਼ਨੀਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰੌਸ ਸਟਰੀਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੌੰਸਲਰ ਸੇਵਾਵਾਂ ਕੈਂਪ ਦੌਰਾਨ ਭਾਰਤੀ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਉਕਤ ਮਿਤੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਉਪਲਬਧ ਹੋਣਗੀਆਂ। ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨਾਲ ਫੋਨ ਨੰਬਰ 604-377-3114 ਜਾਂ ਕਸ਼ਮੀਰ ਸਿੰਘ ਧਾਲੀਵਾਲ ਨਾਲ ਫੋਨ ਨੰਬਰ 778-881-4216 ਤੇ ਸੰਪਰਕ ਕੀਤਾ ਜਾ ਸਕਦਾ ਹੈ।