ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ-ਮੈਡੋਜ਼ ਤੋਂ ਐਨ.ਡੀ.ਪੀ. ਦੇ ਵਿਧਾਇਕ ਜਸਵੀਰ ਦਿਉਲ ਤੇ ਦਿਓਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਗਿਆਨ ਕੌਰ ਦਿਉਲ ਦਾ ਐਤਵਾਰ 26 ਅਕਤੂਬਰ ਨੂੰ ਦਿਹਾਂਤ ਹੋ ਗਿਆ। ਜਨਵਰੀ 1941 ਨੂੰ ਜਨਮੇ ਮਾਤਾ ਗਿਆਨ ਕੌਰ ਦਿਉਲ ਦਾ ਵਿਆਹ ਪਿੰਡ ਹਰੀਪੁਰ ਦੇ ਸ. ਅਮਰੀਕ ਸਿੰਘ ਦਿਉਲ ਨਾਲ ਹੋਇਆ। ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਤਾ ਗਿਆਨ ਕੌਰ ਦਿਉਲ ਜਿੰਨਾਂ ਨੂੰ ਸਾਰੇ ‘ਬੀਜ਼ੀ’ ਕਹਿ ਕੇ ਬਲਾਉਦੇ ਸਨ, 84 ਵਰ੍ਹਿਆਂ ਦੀ ਉਮਰ ਭੋਗ ਕੇ ਅਲਵਿਦਾ ਆਖ ਗਏ।
ਉਨਾਂ ਨੇ ਆਪਣੇ ਸਾਰੇ ਬੱਚਿਆਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਾਇਆ ਅਤੇ ਇਸ ਕਾਬਿਲ ਬਣਾਇਆ ਕਿ ਉਹ ਸਮਾਜ ਭਲਾਈ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਸਕਣ। ‘ਬੀਜ਼ੀ’ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ‘ਬੀਜ਼ੀ’ ਗਿਆਨ ਕੌਰ ਦਿਉਲ ਦਾ ਅੰਤਿਮ ਸੰਸਕਾਰ 31 ਅਕਤੂਬਰ 2025, ਦਿਨ ਸ਼ੁਕਰਵਾਰ ਨੂੰ ਦੁਪਹਿਰ 1.00 ਵਜੇ 6403 ਰੋਪਰ ਰੋਡ, ਐਡਮਿੰਟਨ ਵਿਖੇ ਹੋਵੇਗਾ। ਉਪਰੰਤ ਇਸੇ ਦਿਨ ਦੁਪਹਿਰ 3.00 ਵਜੇ ਉਨ੍ਹਾਂ ਦੀ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਐਡਮਿੰਟਨ ਵਿਖੇ ਹੋਵੇਗੀ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਰਣਜੀਤ ਦਿਉਲ ਨਾਲ ਫੋਨ ਨੰਬਰ 780-965-7390, ਸੁਰਿੰਦਰ ਦਿਉਲ 780-239-9038 ਤੇ ਜਸਵੀਰ ਦਿਉਲ ਨਾਲ 780-906-4497 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
