*ਜੌਹਨ ਰੀਪਲੇ –
ਅਗਰ ਕੈਨੇਡਾ ਆਪਣੇ ਨਵੇਂ ਮਿਥੇ ਗਏ ਇਮੀਗ੍ਰੇਸ਼ਨ ਘਟਾਉਣ ਦੇ ਟੀਚੇ ਤੇ ਕਾਇਮ ਰਹਿੰਦਾ ਹੈ ਤਾਂ ਯਕੀਨਨ ਇਸਦਾ ਜੀਡੀਪੀ ਦੇ ਵਿਕਾਸ ਜਾਂ ਵਾਧੇ ਉਪਰ ਵੀ ਅਸਰ ਪਵੇਗਾ। ਜਿਸਦਾ ਸਿੱਧਾ ਨੁਕਸਾਨ ਪ੍ਰਤੀ ਜੀਅ ਆਮਦਨ ਦਾ ਵੀ ਹੋਵੇਗਾ। ਇਹ ਹੁਣ ਵਿਆਪਕ ਪੱਧਰ ਤੇ ਮੰਨਿਆ ਜਾ ਚੁੱਕਾ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਸਮੱਸਿਆ ਵਿਚ ਘਿਰਿਆ ਹੋਇਆ ਹੈ। ਸ਼ਾਇਦ ਸਮੱਸ਼ਿਆ ਨੂੰ ਉਸ ਗੰਭੀਰਤਾ ਨਾਲ ਨਹੀ ਲਿਆ ਗਿਆ ਜੋ ਕਿ ਕੈਨੇਡਾ ਨੂੰ ਲੈਣਾ ਬਣਦਾ ਸੀ। ਇਹ ਉਹ ਸਮੱਸਿਆ ਹੈ ਜੋ ਸਾਰੇ ਵਿਕਸਿਤ ਮੁਲਕਾਂ ਦੀਆ ਸਰਕਾਰਾਂ ਨੂੰ ਡਰਾ ਰਹੀ ਹੈ। ਉਹ ਮੁਲਕ ਜੋ ਇਮੀਗ੍ਰੇਸ਼ਨ ਸਮੱਸੱਆ ਦਾ ਹੱਲ ਇਸਦੀ ਗਿਣਤੀ ਘਟਾਉਣ ਚ ਲੱਭ ਰਹੇ ਹਨ, ਉਹ ਵੀ ਅਜਿਹੀ ਸਮੱਸਿਆ ਚ ਵਧੇਰੇ ਉਲਝੇ ਦਿਖਾਈ ਦੇ ਰਹੇ ਹਨ, ਜੋ ਉਹਨਾਂ ਨੇ ਤਸੁਵਰ ਨਹੀ ਸੀ ਕੀਤਾ। ਕੋਵਿਡ -19 ਦੇ ਲੌਕਡਾਉਨ ਉਪਰੰਤ ਆਰਥਿਕਤਾ ਵਿਚ ਭਾਰੀ ਗਿਰਾਵਟ ਦੇ ਬਾਵਜੂਦ ਕੈਨੇਡਾ ਦੀ ਇਮੀਗ੍ਰੇਸ਼ਨ ਵਿਚ 2022 ਵਿਚ ਦੁੱਗਣਾ ਵਾਧਾ ਹੋਇਆ ਤੇ ਇਹ ਵਾਧਾ ਅਗਲੇ ਹੋਰ ਦੋ ਸਾਲ ਜਾਰੀ ਰਿਹਾ। ਇਥੋਂ ਤੱਕ ਕਿ ਅਮਰੀਕਾ, ਜਰਮਨੀ ਤੇ ਬ੍ਰਿਟੇਨ ਦੀ ਇਮੀਗ੍ਰੇਸ਼ਨ ਵਿਚ ਤਿੰਨ ਗੁਣਾ ਅਤੇ ਜਾਪਾਨ ਵਰਗਾ ਮੁਲਕ ਜੋ ਇਮੀਗ੍ਰੇਸ਼ਨ ਸਖਤੀਆ ਲਈ ਮਸ਼ਹੂਰ ਹੈ, ਵਿਚ ਵੀ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ। ਕੈਨੇਡਾ ਜਿਥੇ ਕਿ ਇਮੀਗ੍ਰੇਸ਼ਨ ਗਿਣਤੀ ਵਿਚ ਵਾਧਾ ਮੁਲਕ ਲਈ ਬੁਰਾ ਪ੍ਰਭਾਵ ਪਾਉਣ ਵਾਲਾ ਮੰਨਿਆ ਗਿਆ, ਪਰ ਇਸਦੇ ਬਾਵਜੂਦ ਮੁਲਕ ਵਿਚ ਪੁਰਾਣੇ ਅੰਕੜਿਆ ਦੇ ਮੁਕਾਬਲੇ ਇਹ ਵਾਧਾ ਜਾਰੀ ਰਿਹਾ। ਇਹ ਸਾਡੇ ਭਾਈਵਾਲਾਂ ਅਤੇ ਪੱਛਮੀ ਮੁਲਕਾਂ ਵੱਲੋਂ ਵੀ ਜਾਰੀ ਰੱਖਿਆ ਗਿਆ। ਇਹ ਧਿਆਨ ਨਹੀ ਰੱਖਿਆ ਗਿਆ ਕਿ ਵੱਡੀ ਗਿਣਤੀ ਵਿਚ ਨਵੇਂ ਲੋਕਾਂ ਕਾਰਣ ਹਾਉਸਿੰਗ, ਰੋਜਗਾਰ ਮਾਰਕੀਟ ਅਤੇ ਸੋਸ਼ਲ ਸਹੂਲਤਾਂ ਤੇ ਭਾਰੀ ਦਬਾਅ ਪਿਆ ਹੈ। ਨਤੀਜਾ ਇਹ ਹੋਇਆ ਕਿ ਇਸ ਸਾਰੇ ਨਾਲ ਸਭਿਆਚਾਰਕ ਤੇ ਸਮਾਜਿਕ ਤਣਾਅ ਵੀ ਪੈਦਾ ਹੋਇਆ ਤੇ ਇਮੀਗ੍ਰੇਸ਼ਨ ਵਿਰੋਧੀ ਸਿਆਸਤ ਵੀ ਖੜੀ ਹੋਈ। ਕੈਨੇਡਾ ਵਿਚ ਭਾਵੇਕਿ ਇਕਾਨਮੀ ਨੂੰ ਉਤਸ਼ਾਹ ਮਿਲਿਆ ਪਰ ਆਬਾਦੀ ਦੇ ਵਾਧੇ ਨਾਲ ਪ੍ਰਤੀ ਜੀਅ ਆਮਦਨ ਵਿਚ ਗਿਰਾਵਟ ਵੀ ਆਈ। ਆਬਾਦੀ ਵਿਚ ਇਹ ਵਾਧਾ ਜੀਡੀਪੀ ਵਿਚ ਵਾਧੇ ਨਾਲੋਂ ਵਧੇਰੇ ਰਿਹਾ।
ਇਹ ਇਮੀਗ੍ਰੇਸ਼ਨ ਵਿਚ ਵਾਧਾ ਸੀ ਕਿ ਇਕਾਨਮੀ ਗਰੋਅ ਹੋਈ ਪਰ ਹੁਣ ਇਹ ਵੀ ਇਕ ਗਲਤੀ ਹੋਵੇਗੀ ਕਿ ਜੇ ਇਹ ਮੰਨ ਲਿਆ ਜਾਵੇ ਕਿ ਇਮੀਗ੍ਰੇਸ਼ਨ ਘਟਾਉਣ ਨਾਲ ਪ੍ਰਤੀ ਜੀਅ ਆਮਦਨ ਵਧ ਜਾਵੇਗੀ।
ਵਿਕਸਿਤ ਮੁਲਕ ਜਿਹਨਾਂ ਨੇ ਇਮੀਗ੍ਰੇ਼ਸ਼ਨ ਨੂੰ ਸੀਮਤ ਕੀਤਾ ਜਿਵੇਂ ਜਾਪਾਨ ਅਤੇ ਇਟਲੀ, ਉਹਨਾਂ ਦੀ ਪ੍ਰਤੀ ਜੀਅ ਆਮਦਨ ਵੀ ਘਟੀ ਹੈ ਜੋਕਿ ਕੈਨੇਡਾ ਨਾਲੋਂ ਵੀ ਹੇਠਾਂ ਜਾ ਸਰਕੇ ਹਨ। ਅਜਿਹਾ ਦੋ ਦਹਾਕਿਆਂ ਤੋਂ ਵੇਖਣ ਨੂੰ ਮਿਲਿਆ ਹੈ। ਅਸਲ ਵਿਚ ਇਹ ਦੋ ਦਹਾਕੇ ਬਹੁਤ ਕੁਝ ਸਮਝਣ ਵਾਲੇ ਹਨ। ਸਾਲ 2008 ਵਿਸ਼ਵ ਵਿਆਪੀ ਆਰਥਿਕ ਸੰਕਟ ਦਾ ਵਰਾ ਸੀ। ਤੇ ਉਸ ਸਮੇਂ ਤੋਂ ਸਾਰੇ ਪੱਛਮੀ ਮੁਲਕਾਂ ਦੀ ਆਰਥਿਕਤਾ ਲੋਟ ਨਹੀ ਆਈ। ਅਮਰੀਕਾ ਦਾ ਕੇਸ ਕੁਝ ਵੱਖਰਾ ਹੈ ਪਰ ਇਹ ਵੀ ਸੱਚ ਹੈ ਕਿ ਅਮਰੀਕਾ ਦਾ ਆਰਥਿਕ ਵਿਕਾਸ ਭਾਰੀ ਕਰਜੇ ਤੇ ਖੜਾ ਹੈ। ਅਗਰ ਭਾਰੀ ਕੌਮੀ ਕਰਜਾ ਅਤੇ ਘਾਟੇ ਨੂੰ ਤਸਵੀਰ ਤੋਂ ਲਾਂਭੇ ਕਰੀਏ ਤਾਂ ਅਮਰੀਕੀ ਆਰਥਿਕ ਵਿਕਾਸ ਕਿੱਥੇ ਖੜਾ ਦਿਖਾਈ ਦੇਵੇਗਾ? ਜੀਡੀਪੀ ਦੀ ਵਿਕਾਸ ਦਰ ਵਿਚ ਗਿਰਾਵਟ ਹੈ ਜਿਸਦਾ ਅਰਥ ਹੈ ਲੇਬਰ ਫੋਰਸ ਦੀ ਅਹਿਮੀਅਤ ਨੂੰ ਨਕਾਰਨਾ। ਬੇਬੀ ਬੂਮਰਜ ਦੀ ਸੇਵਾਮੁਤਕਕੀ ਉਪਰੰਤ ਲੇਬਰ ਫੋਰਸ ਕਿੱਥੋਂ ਆਵੇਗੀ? ਲੇਬਰ ਉਤਪਾਦਿਕਤਾ ਕਮਜੋਰ ਹੋਵੇਗੀ। ਕੈਨੇਡਾ ਇਸ ਮਾਮਲੇ ਵਿਚ ਸਭ ਕੋਂ ਫਾਡੀ ਹੈ। ਅਸਲ ਵਿਚ ਸਾਰੇ ਪੱਛਮੀ ਮੁਲਕਾਂ ਦੀ ਇਹੀ ਹਾਲਤ ਹੈ। ਇਸਦਾ ਮਤਲਬ ਇਹ ਹੈ ਕਿ ਇਕਾਨਮੀ ਨੂੰ ਬਰਾਬਰ ਦਰ ਤੇ ਰੱਖਣ ਲਈ ਲੇਬਰ ਉਤਪਾਦਕਿਤਾ ਵੱਲ ਧਿਆਨ ਦੇਣ ਦੀ ਲੋੜ ਹੈ। ਬਲਕਿ ਲੇਬਰ ਸਪਲਾਈ ਦਰ ਵਧਾਉਣ ਦੀ ਲੋੜ ਹੈ। ਸੋ ਅਗਰ ਕੈਨੇਡਾ ਇਮੀਗ੍ਰੇਸ਼ਨ ਲੇਬਰ ਘਟਾਉਣ ਦੀ ਗੱਲ ਕਰਦਾ ਹੈ ਤਾੰ ਜੀਡੀਪੀ ਵਿਕਾਸ ਦਰ ਦਾ ਪ੍ਰਭਾਵਿਤ ਹੋਣਾ ਲਾਜਮੀ ਹੈ। ਜਿਸਦਾ ਅਰਥ ਪ੍ਰਤੀ ਜੀਅ ਆਮਦਨ ਤੇ ਵੀ ਅਸਰ ਪਵੇਗਾ। ਲੇਬਰ ਮਾਰਕੀਟ ਚ ਕਈ ਤਬਦੀਲੀਆਂ ਸੰਭਵ ਹਨ। ਲੇਬਰ ਲਾਗਤ ਵਿਚ ਵਾਧਾ ਕਾਰਪੋਰੇਟ ਲਾਭਾਂ ਨੂੰ ਖਾ ਸਕਦਾ ਹੈ। ਪਰ ਇਸਦਾ ਲੰਬੇ ਸਮੇਂ ਵਿਚ ਪ੍ਰਭਾਵ ਠੀਕ ਹੋ ਸਕਦਾ ਹੈ ਜਾਂ ਮੁਦਰਾ ਸਫੀਤੀ ਦੀ ਦਰ ਚ ਵਾਧਾ ਵੀ ਹੋ ਸਕਦਾ ਹੈ। ਪਿਛਲੀ ਵਾਰ 1970 ਵਿਚ ਅਜਿਹਾ ਵਾਪਰਿਆ ਸੀ। ਜਦੋ ਮੌਰਟਗੇਜ ਰੇਟ ਡਬਲ ਹੋ ਗਏ ਸਨ ਤੇ ਜਾਇਦਾਦਾਂ ਦੇ ਰੇਟ ਹੱਦੋਂ ਵੱਧ ਡਿੱਗ ਗਏ ਸਨ। ਆਮਦਨ ਵਿਚ ਗਿਰਾਵਟ ਕੈਨੇਡਾ ਦੇ ਭਵਿੱਖ ਦੀ ਇਕ ਸਚਾਈ ਹੈ। ਸਾਨੂੰ ਦੋ ਗੱਲਾਂ ਵੱਲ ਧਿਆਨ ਦੇਣਾ ਪਵੇਗਾ – ਇਮੀਗ੍ਰੇਸ਼ਨ ਸੀਮਤ ਕਰਨੀ ਹੈ ਜਾਂ ਉਤਪਾਦਿਕਤਾ ਵਧਾਉਣੀ ਹੈ? ਅਗਰ ਟੈਕਨਾਲੋਜੀ ਉਤਪਾਦਿਕਤਾ ਵਧਾਉਣ ਵਿਚ ਸਫਲ ਨਹੀਂ ਹੁੰਦੀ ਤਾਂ ਸਾਡੇ ਕੋਲ ਹੋਰ ਬਦਲ ਬਹੁਤ ਘੱਟ ਹਨ। ਕੈਨੇਡਾ ਨੂੰ ਇਹ ਮੰਨਣਾ ਪਵੇਗਾ ਕਿ ਉਸਦਾ ਇਮੀਗ੍ਰੇਸ਼ਨ ਬਿਨਾਂ ਗੁਜਾਰਾ ਨਹੀ। ਉਹ ਕਿਸੇ ਵੀ ਹਾਲਤ ਵਿਚ ਇਮੀਗ੍ਰੇਸ਼ਨ ਤੋਂ ਬਿਨਾਂ ਰਹਿ ਨਹੀਂ ਸਕਦਾ…
*( ਦਾ ਗਲੋਬ ਐਂਡ ਮੇਲ ਦੇ ਕਾਲਮਨਵੀਸ)
