Mar 7, 2026

ਚੋਹਲਾ ਸਾਹਿਬ ( ਦੇ ਪ੍ਰ ਬਿ)- ਸਥਾਨਕ ਕਾਰੋਬਾਰੀ ਸ ਮਨਜਿੰਦਰ ਸਿੰਘ ਲਾਟੀ (ਪੰਜਾਬ ਮੋਟਰਜ਼ ਵਾਲੇ) ਅਤੇ ਏ ਐਸ ਆਈ ਬਲਜਿੰਦਰ ਸਿੰਘ ਸੋਨੂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਦਰਸ਼ਨ ਕੌਰ (ਸਪੁਤਨੀ  ਸ ਦੁਸੰਧਾ ਸਿੰਘ) 23 ਅਕਤੂਬਰ ਨੂੰ ਸਦੀਵੀ ਵਿਛੋੜਾ ਦੇ ਗਏ।  ਮਾਤਾ ਦਰਸ਼ਨ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਰੂੜੀਵਾਲਾ ਰੋਡ,ਚੋਹਲਾ ਸਾਹਿਬ ਵਿਖੇ ਧਾਰਮਿਕ ਰਵਾਇਤਾਂ ਅਨੁਸਾਰ ਕੀਤਾ ਗਿਆ ਜਿਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਤੇ ਭਾਈਚਾਰਕ ਸਾਂਝ ਵਾਲੇ ਲੋਕ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਏ ਤੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ। ਮਾਤਾ ਦਰਸ਼ਨ ਕੌਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ ਪਹਿਲੀ ਨਵੰਬਰ ਨੂੰ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਵਿਖੇ ਕੀਤੀ ਗਈ ਤੇ ਵਿਛੜੀ ਰੂਹ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ।