ਸੁਰਿੰਦਰ ਮਾਵੀ,
ਵਿੰਨੀਪੈਗ, 3 ਨਵੰਬਰ-
ਪ੍ਰਵਾਸੀ ਭਾਰਤੀ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖੇ ਜਾਣ ਲਈ ਜਿਉਂਦੇ ਜਾਗਦੇ ਹੋਣ ਦੇ ਸਬੂਤ ਵਜੋਂ ਹਰ ਸਾਲ ਨਵੰਬਰ ਮਹੀਨੇ ਵਿਚ ਲਾਈਫ਼ ਸਰਟੀਫਿਕੇਟ ਬਣਵਾ ਕੇ ਭੇਜਣੇ ਪੈਂਦੇ ਹਨ।ਇਨ੍ਹਾਂ ਸਰਟੀਫਿਕੇਟ ਵਾਸਤੇ ਹਾਈ ਕਮਿਸ਼ਨ ਆਫ਼ ਇੰਡੀਆ ਅਤੇ ਭਾਰਤੀ ਕੌਂਸਲੇਟ ਟੋਰਾਂਟੋ ਵੱਲੋਂ ਭਾਰਤੀ ਮੂਲ ਦੇ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਹਿਤ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕੈਂਪ ਲਾਉਣ ਦਾ ਐਲਾਨ ਕੀਤਾ ਗਿਆ । ਕੌਂਸਲੇਟ ਵੱਲੋਂ ਜਾਰੀ ਸੂਚੀ ਮੁਤਾਬਕ ਕੈਂਪਾਂ ਦਾ ਸਿਲਸਿਲਾ 01 ਨਵੰਬਰ ਤੋਂ 30 ਨਵੰਬਰ ਤੱਕ ਜਾਰੀ ਰਹੇਗਾ। ਪਹਿਲਾ ਕੈਂਪ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਦੇ ਸਾਊਥ ਸਿੱਖ ਸੈਂਟਰ ਵਿਚ 01 ਨਵੰਬਰ ਨੂੰ ਅਤੇ 02 ਨਵੰਬਰ ਨੂੰ ਹਿੰਦੂ ਟੈਂਪਲ ਲਾਇਆ ਗਿਆ ਜਿਸ ਦੌਰਾਨ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਢਾਈ ਵਜੇ ਤੱਕ ਪੈਨਸ਼ਨਰਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਜਾਣੇ ਸਨ ਪਰ ਪੈਨਸ਼ਨਰਾਂ ਦੀ ਵੱਧ ਆਮਦ ਕਾਰਨ ਇਹ ਕੈਂਪ ਤਕਰੀਬਨ ਸ਼ਾਮੀ ਪੰਜ ਵਜੇ ਖ਼ਤਮ ਹੋਏ ।
ਇਸ ਕੈਂਪ ਦਾ ਤਕਰੀਬਨ 700 ਦੇ ਕਰੀਬ ਪੈਨਸ਼ਨਰਾਂ ਨੇ ਲਾਭ ਲਿਆ. ਕੌਂਸਲੇਟ ਵੱਲੋਂ ਲਾਈਫ਼ ਸਰਟੀਫਿਕੇਟ ਹਾਸਲ ਕਰਨ ਦੇ ਇੱਛਕ ਭਾਰਤੀਆਂ ਨੂੰ ਖ਼ੁਦ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਸੀ ਪਰ ਜਿਹੜੇ ਬਿਨੈਕਾਰ ਮੈਡੀਕਲ ਕਾਰਨਾਂ ਕਰ ਕੇ ਕੈਂਪ ਵਿਚ ਪੁੱਜਣ ਦੇ ਸਮਰੱਥ ਨਹੀਂ ਸਨ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਨ ਬਾਅਦ ਲਾਈਫ਼ ਸਰਟੀਫਿਕੇਟ ਜਾਰੀ ਕੀਤੇ ਗਏ।ਇਸ ਸਰਟੀਫਿਕੇਟ ਦਾ ਕੋਈ ਖਰਚਾ ਜਾਂ ਫ਼ੀਸ ਬਿਨੈਕਾਰਾਂ ਤੋਂ ਨਹੀਂ ਲਈ ਜਾਵੇਗੀ।
ਇਹ ਕੈਂਪ ਸਵੇਰੇ ਤਕਰੀਬਨ 10 ਵਜੇ ਭਾਰਤੀ ਕੌਂਸਲੇਟ ਜਨਰਲ ਦੇ ਸਟਾਫ਼ ਮੈਂਬਰ ਵੱਲੋਂ ਸਰਟੀਫਿਕੇਟ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਟੋਕਨ ਨੰਬਰਾਂ ਅਨੁਸਾਰ ਵਾਰੀ ਸਿਰ ਪੈਨਸ਼ਨਰਾਂ ਨੂੰ ਬੁਲਾਇਆ ਜਾ ਰਿਹਾ ਸੀ ਅਤੇ ਸਟਾਫ਼ ਵੱਲੋਂ ਪੈਨਸ਼ਨਰਾਂ ਦੇ ਫਾਰਮ ਅਤੇ ਪਾਸਪੋਰਟ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਸਰਟੀਫਿਕੇਟ ਜਾਰੀ ਕਰ ਰਹੇ ਸਨ ਕਿਸੇ ਕਿਸਮ ਦੀ ਕੋਈ ਕਾਹਲੀ ਨਹੀਂ ਸੀ ਅਤੇ ਸਾਰਾ ਕੰਮ ਬੜੇ ਅਰਾਮ ਨਾਲ ਹੋ ਰਿਹਾ ਸੀ।ਲਾਈਫ਼ ਸਰਟੀਫਿਕੇਟ ਤੋਂ ਇਲਾਵਾ ਪਾਸਪੋਰਟ, ਵੀਜ਼ਾ ਅਤੇ ਓ ਸੀ ਆਈ ਕਾਰਡ ਬਾਰੇ ਵੀ ਸ਼ਿਕਾਇਤਾਂ ਸੁਣਈਆ ਅਤੇ ਉਨ੍ਹਾਂ ਵਿੱਚੋਂ ਕਾਫ਼ੀ ਸ਼ਿਕਾਇਤਾਂ ਦਾ ਕੰਮ ਮੌਕੇ ਤੇ ਹੀ ਨਿਪਟਾਰਾ ਕੀਤਾ । ਉਨ੍ਹਾਂ ਸਾਰੇ ਰਿਟਾਇਰਡ ਵਿਅਕਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ।
ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਦੀ ਟੀਮ ਸ਼੍ਰੀ ਕੁਲਜੀਤ ਸਿੰਘ ਅਰੋੜਾ ਅਤੇ ਸ੍ਰੀ ਅਰੁਣ ਕੁਮਾਰ ਜੀ ਨੇ ਸਾਊਥ ਸਿੱਖ ਸੈਂਟਰ ਅਤੇ ਹਿੰਦੂ ਟੈਂਪਲ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਕੈਂਪ ਵਿਚ ਆਉਣਾ ਵਾਲੇ ਹਰ ਵਿਅਕਤੀ ਦਾ ਅਤੇ ਗੁਰਦੁਆਰਾ ਸਾਊਥ ਸੈਂਟਰ ਦੇ ਪ੍ਰਧਾਨ ਰਜਿੰਦਰ ਸਿੰਘ ਗਰੇਵਾਲ ,ਕਿਰਨਪਾਲ ਚੀਮਾ , ਸ਼ਿਵ ਚਰਨ ਸੰਧੂ ਅੰਮ੍ਰਿਤਪਾਲ ਚੀਮਾ ਅਤੇ ਹੋਰ ਵਲੰਟੀਅਰ ਦਾ ਧੰਨਵਾਦ ਕੀਤਾ.ਪ੍ਰਬੰਧਕਾਂ ਵੱਲੋਂ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਨਾਲ ਆਏ ਸਹਿਯੋਗੀਆਂ ਲਈ ਚਾਹ ਪਾਣੀ, ਪਕੌੜੇ ਅਤੇ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਉਹ ਸਾਰੇ ਇਸ ਦੀ ਭਰਪੂਰ ਸੁਰਾਹਨਾ ਕਰ ਰਹੇ ਸਨ।ਕੈਂਪ ਦੇ ਕੋਆਰਡੀਨੇਟਰ ਕਿਰਨਪਾਲ ਚੀਮਾ ਵੱਲੋਂ ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਅਤੇ ਉਨ੍ਹਾਂ ਦੀ ਟੀਮ ਸ਼੍ਰੀ ਕੁਲਜੀਤ ਸਿੰਘ ਅਰੋੜਾ ਅਤੇ ਸ੍ਰੀ ਅਰੁਣ ਕੁਮਾਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਫ਼ੋਟੋ-ਕੈੱਪਸ਼ਨ …1–ਕੌਂਸਲੇਟ ਜਨਰਲ ਆਫ਼ ਇੰਡੀਆ ਟੋਰਾਂਟੋ ਦੀ ਟੀਮ ਕੁਲਜੀਤ ਸਿੰਘ ਅਰੋੜਾ ਅਤੇ ਅਰੁਣ ਕੁਮਾਰ ਹੋਰ ਵਲੰਟੀਅਰ ਨਾਲ. 2. ਕੈਂਪ ਵਿਚ ਭਾਗ ਲੈਂਦੇ ਪੈਨਸ਼ਨਰ.

