Mar 7, 2026

ਕੈਲਗਰੀ ( ਦਲਬੀਰ ਜੱਲੋਵਾਲੀਆ)-ਪ੍ਰਸਿੱਧ ਗੀਤਕਾਰ ਅਤੇ ਲੇਖਕ ਮੰਗਲ ਹਠੂਰ ਤੇ ਹਰਮੀਤ ਕੌਰ  ਦੀ ਬੇਟੀ ਅੰਮ੍ਰਿਤ ਕੌਰ ਮੰਗਲ ਦਾ ਸ਼ੁਭ ਵਿਆਹ ਜਲੰਧਰ ਦੇ ਪ੍ਰਸਿੱਧ ਕਾਰੋਬਾਰੀ   ਸਰਦਾਰ ਮੇਜਰ ਸਿੰਘ ਅਤੇ ਅਮਨਜੀਤ ਕੌਰ ਦੇ ਬੇਟੇ ਕਾਕਾ ਇੰਦਰਜੋਤ ਸਿੰਘ ਨਾਲ ਸੰਪੰਨ ਹੋਇਆ। ਪਰਮਾਤਮਾ ਨੇ ਕਿਰਪਾ ਕਰਕੇ ਸਾਰੇ ਪ੍ਰੋਗਰਾਮ ਬੜੀ ਖੁਸ਼ੀ ਨਾਲ ਸਿਰੇ ਚੜ੍ਹਾਏ। ਇਸ ਮੌਕੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ,ਕਮਲ ਹੀਰ,ਰਣਜੀਤ ਬਾਵਾ,ਰਵਿੰਦਰ ਗਰੇਵਾਲ,ਹਰਜੀਤ ਹਰਮਨ,ਗਾਇਕਾ ਰੁਪਿੰਦਰ ਹਾਂਡਾ,  ਹਰਿੰਦਰ ਸੰਧੂ,ਪਰਮਿੰਦਰ ਪਾਰਸ,ਕਮੇਡੀਅਨ ਭੋਟੂ ਸ਼ਾਹ,ਚਾਚਾ ਬਿਸ਼ਨਾ ਟੀਮ,   ਰਣਬੀਰ ਬੱਲ (ਰਣਬੀਰ ਕਲਾਸਿਕ) ਤੋਂ ਇਲਾਵਾ ਪੰਜਾਬ ਦੀਆਂ ਕਈ ਉਘੀਆਂ ਸਖਸੀਅਤਾਂ ਨੇ ਨਵ ਵਿਆਹ ਜੋੜੀ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ  ਮਹਿੰਦਰ ਭਗਤ, ਆਪ ਆਗੂ ਦੀਪਕ ਬਾਲੀ, ਸ਼ੀਤਲ ਵਿੱਜ  ,ਸੁਰਿੰਦਰਜੀਤ ਸਿੰਘ ਮੰਡ (IPS) ਨਿਰਮਲਜੀਤ ਸਿੰਘ ਸਹੋਤਾ (AIG ਪੰਜਾਬ ਪੁਲਿਸ) ਡਾਕਟਰ ਸ਼ੰਮੀ ਟਾਂਡਾ,ਡਾਕਟਰ ਹਰਦੀਪ ਸਹੋਤਾ ( MD) ਡਾ. ਜਗਤਾਰ ਅਤੇ ਅਮਰੀਕਾ,ਕਨੇਡਾ,ਆਸਟ੍ਰੇਲੀਆ,ਇੰਗਲੈਂਡ,ਥਾਈਲੈਂਡ,ਇਟਲੀ ਅਤੇ ਹੋਰ ਵੱਖ-ਵੱਖ ਦੇਸ਼ਾਂ ਤੋਂ ਸਾਰੇ ਮਿੱਤਰਾਂ ਰਿਸ਼ਤੇਦਾਰਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ।