Mar 7, 2026

ਐਬਸਫੋਰਡ ( ਦੇ ਪ੍ਰ ਬਿ)- ਮਿਸ਼ਨ ਸਿਟੀ ਪੀਜ਼ਾ ਦੇ ਮਾਲਕ ਸ ਪਰਮਜੀਤ ਸਿੰਘ ਗਿੱਲ ( ਦਿੱਲੀ ਵਾਲੇ) ਤੇ ਰਣਜੀਤ ਸਿੰਘ ਗਿੱਲ ਦੇ ਸਤਿਕਾਰਯੋਗ ਪਿਤਾ ਅਤੇ ਮਿਸ਼ਨ ਸਿਟੀ ਦੇ ਕੌਂਸਲਰ ਜੈਗ ਗਿੱਲ ਦੇ ਦਾਦਾ ਜੀ ਸ ਸਾਧੂ ਸਿੰਘ ਗਿੱਲ ( ਦਿੱਲੀ ਵਾਲੇ) ਬੀਤੇ ਦਿਨ ਲੰਬੀ ਆਯੂ ਭੋਗ ਕੇ ਸਵਰਗ ਸਿਧਾਰ ਗਏ ਹਨ। ਉਹ ਲਗਪਗ 88 ਸਾਲ ਦੇ ਸਨ।  ਉਹ ਪੰਜਾਬ ਦੇ  ਪਿੰਡ ਗਾਲਿਬ ਖੁਰਦ ਤਹਿਸੀਲ ਜਗਰਾਓਂ ਜਿਲਾ ਲੁਧਿਆਣਾ ਨਾਲ ਸਬੰਧਿਤ ਸਨ। ਲੰਬਾ ਸਮਾਂ ਦਿੱਲੀ ਰਹਿਣ ਉਪਰੰਤ ਉਹ ਪਿਛਲੇ ਸਮੇਂ ਤੋਂ ਆਪਣੇ ਪੁੱਤਰਾਂ ਅਤੇ ਪਰਿਵਾਰ ਕੋਲ ਮਿਸ਼ਨ ਵਿਖੇ ਰਹਿ ਰਹੇ ਸਨ। ਗਿੱਲ ਪਰਿਵਾਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸ ਸਾਧੂ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 9 ਨਵੰਬਰ ਦਿਨ ਐਤਵਾਰ ਨੂੰ ਬਾਦ ਦੁਪਹਿਰ 3 ਵਜੇ ਫਰੇਜਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਮਿਸ਼ਨ 32086 ਰਾਏ ਐਵਨਿਊ ਵਿਖੇ ਕੀਤੀ ਜਾਵੇਗੀ। ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਰਣਜੀਤ ਸਿੰਘ ਗਿੱਲ ਨਾਲ ਫੋਨ ਨੰਬਰ 604-823-3179 ਜਾਂ ਪਰਮਜੀਤ ਸਿੰਘ ਗਿੱਲ ਨਾਲ 604-615-9484 ਤੇ ਸੰਪਰਕ ਕੀਤਾ ਜਾ ਸਕਦਾ ਹੈ।