Mar 7, 2026

ਕੈਨੇਡਾ ਦੇ ਉਘੇ ਬਿਜਨਸਮੈਨ ਜੇ ਮਿਨਹਾਸ ਦਾ ਵਿਸ਼ੇਸ਼ ਸਨਮਾਨ-

ਅੰਮ੍ਰਿਤਸਰ -ਬੀਤੇ ਦਿਨ ਸਾਰਾਗੜੀ ਵਰਲਡ ਫਾਊਡੇਸ਼ਨ ਦੇ ਇਕ ਵਫਦ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਪਰੰਤ ਦਰਬਾਰ ਸਾਹਿਬ ਦੇ ਹੈਡ ਗਰੰਥੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਨਾਲ ਇਕ ਮੁਲਾਕਾਤ ਕੀਤੀ। ਇਸ ਮੌਕੇ  ਗਿਆਨੀ ਰਘੂਵੀਰ ਸਿੰਘ ਜੀ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਨਮਨ ਕਰਨ ਆਏ ਯੂਕੇ ਦੇ ਡੈਲੀਗੇਟਸ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇਕੇ  ਨਿਵਾਜਿਆ। ਇਸ ਮੌਕੇ ਸਾਰਾਗੜ੍ਹੀ ਵਰਲਡ ਫਾਉਂਡੇਸ਼ਨ ਦੇ ਉਪ ਪ੍ਰਧਾਨ ਜਤਿੰਦਰ ਜੇ ਮਿਨਹਾਸ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।