ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀਂ ਵਿੰਨੀਪੈਗ ਯੂਥ ਸੋਕਰ ਐਸੋਸੀਏਸ਼ਨ ਵਲੋਂ ਅੰਡਰ 9 ਡਿਵੈਲਪਮੈਂਟ ਲੀਗ ਸੀਜਨ 2025 ਦੇ ਮੈਚ ਕਰਵਾਏ ਗਏ। ਇਸ ਦੌਰਾਨ ਮੈਪਲਜ ਸੋਕਰ ਅਕੈਡਮੀ ਦੇ ਬੱਚਿਆਂ ਦੀ ਅੰਡਰ 9 ਟੀਮ ਨੇ 23 ਮੈਚ ਖੇਡੇ ਜਿਹਨਾਂ ਵਿਚ 21 ਮੈਚਾਂ ਵਿਚ ਜਿੱਤ ਪ੍ਰਾਪਤ ਕੀਤੀ। ਇਕ ਮੈਚ ਹਾਰਿਆ ਤੇ ਇਕ ਮੈਚ ਡਰਾਅ ਰਿਹਾ। ਲੀਗ ਵਿਚ ਮੈਪਲ ਅਕੈਡਮੀ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸ ਜਿੱਤ ਦੀ ਖੁਸੀ ਵਿਚ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਉਹਨਾਂ ਨੂੰ ਫਰੀ ਲਿਮੋ ਦੀ ਰਾਈਡ ਦਿੱਤੀ ਗਈ। ਇਹ ਰਾਈਡ ਮੈਥ ਫਾਰ ਮੀ ਅਤੇ ਐਕਸਲ ਆਟੋ ਪਾਰਟਸ ਵਲੋਂ ਸਪਾਂਸਰ ਕੀਤੀ ਗਈ ਸੀ।

