Mar 7, 2026

ਵਿੰਨੀਪੈਗ (ਸ਼ਰਮਾ)- ਹਿੰਦੂ ਕਮਿਊਨਿਟੀ ਆਫ ਵਿੰਨੀਪੈਗ ਵਲੋਂ ਨਵਰਾਤਰੀ ਮੌਕੇ ਤੀਸਰੀ ਮਾਤਾ ਦੀ ਚੌਕੀ ਦਾ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ।  ਮੈਪਲ ਕਾਲਜੀਏਟ 1330 ਜੈਫਰਸਨ ਐਵਨਿਊ ਵਿਖੇ 27 ਸਤੰਬਰ ਨੂੰ ਮਾਤਾ ਦੀ ਚੌਕੀ ਦੌਰਾਨ ਸ਼ਾਮ 6 ਵਜੇ ਤੋਂ ਰਾਤ 10 ਵਜੇ ਭਜਨ ਗਾਇਨ ਕੀਤੇ ਗਏ। ਮਾਤਾ ਜਾਨਕੀ ਨੇ ਵਿਸ਼ੇਸ਼ ਹਾਜ਼ਰੀ ਭਰੀ। ਸੰਗਤਾਂ ਲਈ ਚਾਹ-ਪਾਣੀ, ਸਨੈਕ ਅਤੇ ਲੰਗਰਾਂ ਦੇ ਵਿਸ਼ੇਸ਼ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਸੀ। ਸਪੈਸ਼ਲ ਵਰਤ ਫੂਡ ਵੀ ਵੰਡਿਆ ਗਿਆ। ਸੰਗਤਾਂ ਨੇ ਮਾਤਾ ਦੀ ਚੌਕੀ ਦੌਰਾਨ ਹਾਜ਼ਰੀ ਭਰਕੇ ਜਨਮ ਸਫਲ ਕੀਤੇ।