ਵਿੰਨੀਪੈਗ (ਸ਼ਰਮਾ)-ਸਥਾਨਕ ਕਲੇਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਗੁਰਚਰਨ ਸਿੰਘ ਕਲੇਰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ 21 ਮਾਰਚ 1961 ਦਾ ਸੀ ਤੇ ਉਹ ਬੀਤੀ 3 ਨਵੰਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸ ਗੁਰਚਰਨ ਸਿੰਘ ਕਲੇਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 8 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਥਾਮਸਨ ਇਨ ਦਾ ਪਾਰਕ ਫਿਊਨਰਲ ਹੋਮ 1291 ਮੈਕਗਿਲਵਰੀ ਬੁਲੇਵਾਰਡ ਵਿੰਨੀਪੈਗ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ 1244 ਮਲਾਰਡ ਰੋਡ ਵਿੰਨੀਪੈਗ ਵਿਖੇ ਹੋਵੇਗੀ।
