Mar 7, 2026

ਸਰੀ (ਹਰਚੰਦ ਸਿੰਘ ਅੱਚਰਵਾਲ)-ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਦਿਨੀਂ ੳਪਰਲੇ ਹਾਲ ਵਿੱਚ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਦੀ ਪ੍ਰਧਾਨਗੀ ਹੇਠ ਪੂਰੀ ਧੂਮ-ਧਾਮ ਨਾਲ ਸ਼ੁਰੂ ਹੋਇਆ । ਜਿਹਨਾਂ ਕਵੀ ਸੱਜਣਾਂ ਅਤੇ ਬੁਲਾਰਿਆਂ ਨੇ ਭਾਗ ਲਿਆ, ੳਹਨਾ ਵਿੱਚ ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਸਵਰਨ ਸਿੰਘ ਚਾਹਲ, ਪ੍ਰਿੰਸੀਪਲ ਮੇਜਰ ਸਿੰਘ ਜੱਸੀ, ਗੁਰਦਿਆਲ ਸਿੰਘ ਜੌਹਲ, ਪ੍ਰਿ; ਮਲੂਕ ਚੰਦ ਕਲੇਰ, ਜੀਤ ਮਹਿਰਾ, ਕ੍ਰਿਪਾਲ ਸਿੰਘ ਜੌਹਲ, ਸਵਰਨਜੀਤ ਸਿੰਘ ਸੰਧੂ, ਪਵਨ ਕੁਮਾਰ ਭੰਮੀਆ, ਇੰਦਰਜੀਤ ਸਿੰਘ ਧਾਮੀ, ਪ੍ਰੋ: ਸ਼ਮੀਰ ਸਿੰਘ, ਸੁਰਜੀਤ ਸਿੰਘ ਗਿੱਲ, ਚਮਕੋਰ ਸਿੰਘ ਸ਼ੇਖੋ, ਬੇਅੰਤ ਸਿੰਘ ਢਿੱਲੋ, ਨਿਰੰਜਨ ਸਿੰਘ ਲੇਹਲ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਦਵਿੰਦਰ ਕੋਰ ਜੋਹਲ, ਬਲਵੀਰ ਸਿੰਘ ਸੰਘਾ, ਹਰਚਰਨ ਸਿੰਘ ਸੰਧੂ, ਰਣਜੀਤ ਸਿੰਘ ਨਿੱਝਰ ਆਦਿ ਕਵੀਆਂ ਨੇ ਖੂਬ ਰੰਗ ਬ੍ਹੰਨੇ। ਸਟੇਜ ਸਕੱਤਰ ਦੀ ਜਿੰਮੇਵਾਰੀ ਸ: ਹਰਚੰਦ ਸਿੰਘ ਗਿੱਲ ਨੇ ਨਿਭਾਈ। ਪਹਿਲੀ ਅਕਤੂਬਰ ਨੂੰ ਸੀਨੀਅਰ ਡੇ ਮਨਾੳਦਿਆ ਜਿਹੜੇ 90 ਸਾਲ ਤੋ ੳਪਰ ਵਾਲੇ ਦੋ ਮੈਂਬਰ ਸਨਮਾਨਿਤ ਕੀਤੇ ਬਿਨਾ ਰਹਿ ਗਏ ਸਨ, ੳਹਨਾਂ ਵਿਚ ਸ: ਗਿਆਨ ਸਿੰਘ ਢੇਸੀ ਨੂੰ ਸੁਰਜੀਤ ਸਿੰਘ ਗਿੱਲ ਅਤੇ ਸ: ਗੁਰਬੰਸ ਸਿੰਘ ਸੰਧੂ ਨੂੰ ਸ: ਕ੍ਰਿਪਾਲ ਸਿੰਘ ਜੋਹਲ ਦੇ ਹੱਥੋ ਸਨਮਾਨ ਕੀਤਾ ਗਿਆ। ਅੰਤ ਵਿਚੱ ਪ੍ਰਧਾਨ ਸ: ਅਵਤਾਰ ਸਿੰਘ ਢਿੱਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ । ਚਾਹ ਪਾਣੀ ਦੀ ਸੇਵਾ ਮਲੂਕ ਚੰਦ ਕਲੇਰ, ਸੁਸ਼ੀਲ ਚੋਧਰੀ, ਜੀਤ ਮਹਰਾ, ਅਵਤਾਰ ਸਿੰਘ ਜਸਵਾਲ, ਮੇਘਨਾਥ ਸ਼ਰਮਾ ਅਤੇ ਸਮੁੱਚੀ ਗੁਰਦਾਸ ਰਾਮ ਆਲਮ ਸਭਾ ਵੱਲੋ ਕੀਤੀ ਗਈ। ਅਗਲੇ ਮਹੀਨੇ ਦੇ ਆਖਰੀ ਐਤਵਾਰ ਨੂੰ ਫਿਰ ਇਕਠੇ ਹੋਣ ਦੀਆਂ ਰੀਝਾਂ ਦਿਲ ਵਿੱਚ ਲੈ ਕੇ ਸਭ ਘਰਾਂ ਨੂੰ ਵਿਦਾ ਹੋਏ।