Mar 7, 2026

ਮਰਹੂਮ ਲੇਖਕਾ ਇੰਦਰਜੀਤ ਸਿੱਧੂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ-

ਚਿਲਾਵੈਕ ( ਹਰਕੀਰਤ ਕੌਰ ਚਾਹਲ)- ਬੀਤੇ ਦਿਨ ਪੰਜਾਬੀ ਕਲਮਾਂ ਅਤੇ ਕਲਾ ਮੰਚ ਚਿੱਲਾਵੈਕ ਵੱਲੋਂ ਮਰਹੂਮ ਲੇਖਿਕਾ ਇੰਦਰਜੀਤ ਸਿੱਧੂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀ ਜੀਵਨੀ ਅਤੇ ਲਿਖਤਾਂ ਬਾਰੇ ਭਰਪੂਰ ਗੱਲਬਾਤ ਹੋਈ। ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੂਰੋਂ ਦੂਰੋਂ ਆਏ ਲੇਖਕਾਂ ਅਤੇ ਪਾਠਕਾਂ ਨੇ ਹਿੱਸਾ ਲਿਆ। ਗ਼ਮਗੀਨ ਮਾਹੌਲ ਵਿੱਚ ਵਾਰ ਵਾਰ ਉਹਨਾਂ ਦੇ ਪਰਿਵਾਰ ਅਤੇ ਸਨੇਹੀਆਂ ਦੀਆਂ ਅੱਖਾਂ ਵੈਰਾਗ ਨਾਲ ਨਮ ਹੋਈਆਂ। ਅੰਕੇਸ਼ਵਰ ਸਿੰਘ ਨੇ ਗੁਰਬਾਣੀ ਦੇ ਸ਼ਬਦ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਹਰ ਇੱਕ ਨੇ ਇੰਦਰਜੀਤ ਸਿੱਧੂ ਨਾਲ ਬਿਤਾਏ ਵਕਤ, ਉਹਨਾਂ ਦੀਆਂ ਲਿਖਤਾਂ, ਸਾਹਿਤ ਨੂੰ ਦੇਣ ਅਤੇ ਨਿੱਜੀ ਸਾਂਝ ਬਾਰੇ ਗੱਲਬਾਤ ਕੀਤੀ।
ਜੈਸਮੀਨ ਚਹਿਲ ਨੇ ਇੱਕ ਗੀਤ ਸੁਣਾ ਕੇ ਮਾਹੌਲ ਸੁਖਾਵਾਂ ਕੀਤਾ ਜਿਸ ਤੋਂ ਬਾਅਦ ਇਸ ਸਾਲ ਦੇ ਢਾਹਾਂ ਇਨਾਮ ਜੇਤੂ ਭਗਵੰਤ ਰਸੂਲਪੁਰੀ ਅਤੇ ਲਾਹੌਰ ਤੋਂ ਆਏ ਮਹਿਮਾਨ ਮੁਦੱਸਰ ਬਸ਼ੀਰ ਨੂੰ ਮੁਬਾਰਕਾਂ ਦੇਣ ਦਾ ਦੌਰ ਚਲਿਆ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਭਾਰਤ ਤੋਂ ਆਏ ਬੁੱਧੀਜੀਵੀ ਡਾ. ਸਰਬਜੀਤ ਕੌਰ ਸੋਹਲ, ਡਾ. ਰਾਜਿੰਦਰਪਾਲ ਬਰਾੜ, ਡਾ. ਚਰਨਜੀਤ ਕੌਰ ਬਰਾੜ ਨੇ ਮੁੱਖ ਮਹਿਮਾਨਾਂ ਦੀ ਭੂਮਿਕਾ ਨਿਭਾਈ।
ਮੰਚ ਵੱਲੋਂ ਜੇਤੂਆਂ ਅਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਭੇਟ ਕੀਤੇ ਗਏ।
ਜੇਤੂਆਂ ਤੋਂ ਲਿਖਣ ਪ੍ਰੀਕਿਰਿਆ ਬਾਰੇ ਵਿਚਾਰ ਸੁਣੇ ਅਤੇ ਵਿਸ਼ੇਸ਼ ਮਹਿਮਾਨਾਂ ਦੀ ਵੀ ਸਾਹਿਤ ਪ੍ਰਤੀ ਦੇਣ ਬਾਰੇ ਭਰਵੀਂ ਗੱਲ ਹੋਈ।
ਨਵਾਂ ਨਾਵਲ “ ਸੁੱਖਾਂ ਲੱਧੀ ਪੌਣ” ਨੂੰ ਰਿਲੀਜ਼ ਕੀਤਾ ਗਿਆ ਜਿਸ ਬਾਰੇ ਡਾ ਪੁਸ਼ਵਿੰਦਰ ਖੋਖਰ ਨੇ ਪਰਚਾ ਪੜ੍ਹਿਆ। ਪ੍ਰੀਤਪਾਲ ਪੂਨੀ ਨੇ ਨਾਵਲ ਦੀਆਂ ਕੁੱਝ ਪਰਤਾਂ ਨੂੰ ਬਾਖੂਬੀ ਫਰੋਲਿਆ।
ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਇੰਦਰਜੀਤ ਸਿੱਧੂ ਜੀ ਧੀ ਅਨਵੀਨ ਸਿੱਧੂ, ਹਿਨਾ, ਉਹਨਾਂ ਦੇ ਪੇਕੇ ਪਰਿਵਾਰ ਤੋਂ ਭਰਾ ਭਰਜਾਈ ਤੋਂ ਇਲਾਵਾ ਡਾ ਸਰਬਜੀਤ ਸੋਹਲ, ਡਾ ਰਜਿੰਦਰਪਾਲ ਬਰਾੜ, ਡਾ. ਚਰਨਜੀਤ ਕੌਰ ਬਰਾੜ, ਪ੍ਰਿੰਸੀਪਲ ਸੁਰਿੰਦਰ ਬਰਾੜ, ਮੀਰਾ ਗਿੱਲ, ਇਕਬਾਲ ਸਹੋਤਾ, ਡਾ ਪੁਸ਼ਵਿੰਦਰ ਖੋਖਰ, ਕਵਿੰਦਰ ਚਾਂਦ, ਅਮਰੀਕ ਪਲਾਹੀ, ਇੰਦਰਜੀਤ ਧਾਮੀ, ਬਲਦੇਵ ਬਾਠ, ਮਿਸਿਜ਼ ਬਾਠ, ਨਿਰਮਲ ਗਿੱਲ, ਪ੍ਰਿਤਪਾਲ ਪੂਨੀ , ਬਿੰਦੂ ਮਠਾੜੂ, ਜਸਬੀਰ ਮਾਨ, ਸਤਵੰਤ ਪੰਧੇਰ, ਨਗਿੰਦਰ ਢਿੱਲੋਂ, ਮੀਨੂ ਬਾਵਾ, ਹਰੀ ਸਿੰਘ ਤਾਤਲਾ, ਗੋਬਿੰਦਰ ਪੰਧੇਰ, ਰਿਸ਼ੀ, ਸੁਰਜੀਤ ਪਰਮਾਰ, ਹਰਕੀਰਤ ਚਹਿਲ, ਕੁਲਦੀਪ ਚਹਿਲ, ਜੈਸਮੀਨ ਚਹਿਲ, ਅੰਕੇਸ਼ਵਰ ਸਿੰਘ, ਨਿਵੇਦਿਤਾ ਸ਼ਰਮਾ, ਬਲਜਿੰਦਰ ਕੌਰ, ਹਸਨਦੀਪ ਅਤੇ ਬਹੁਤ ਹੋਰ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਹਰਕੀਰਤ ਚਹਿਲ ਨੇ ਮੰਚ ਦੀ ਭੂਮਿਕਾ ਬਾਖੂਬੀ ਨਿਭਾਈ।
ਤਕਰੀਬਨ ਚਾਰ ਘੰਟੇ ਚੱਲੇ ਇਸ ਸਫਲ ਸਾਹਿਤਕ ਪ੍ਰੋਗਰਾਮ ਨੇ ਅਮਿੱਟ ਪੈੜਾਂ ਛੱਡੀਆਂ।