Mar 7, 2026

ਸਰੀ /ਡੈਲਟਾ (ਮਹੇਸ਼ਇੰਦਰ ਮਾਂਗਟ) ਬੀਤੇ ਦਿਨੀ ਸਵੇਰੇ ਲਗਭਗ 9 ਵਜੇ ਫ੍ਰੇਜ਼ਰ ਦਰਿਆ ਦੇ ਕੰਢੇ ਡੈਲਟਾ ਵਿੱਚ ਇੱਕ ਵੱਡੀ ਅੱਗ ਭੜਕ ਉੱਠੀ। 1stDueMedia ਅਤੇ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਅੱਗ ਅਲਾਸਕਾ ਵੇਅ ‘ਤੇ ਸਥਿਤ ਉਸ ਪੁਰਾਣੇ ਸਾਅਮਿੱਲ ਸਾਈਟ ‘ਤੇ ਲੱਗੀ ਜੋ ਇਸ ਸਮੇਂ ਡਿਮੋਲਿਸ਼ਨ ਪ੍ਰਕਿਰਿਆ ਵਿੱਚ ਹੈ।
ਅੱਗ ਦੀ ਸੂਚਨਾ ਮਿਲਦਿਆਂ ਹੀ ਡੈਲਟਾ ਅਤੇ ਸਰੀ ਦੋਵੇਂ ਅੱਗ ਬੁਝਾਉ ਵਿਭਾਗਾਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਦਰਜਨਾਂ ਫਾਇਰਫਾਈਟਰਾਂ ਨੇ ਮਿਲ ਕੇ ਅੱਗ ਨਾਲ ਜੂਝਿਆ ਅਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਨੂੰ ਵੱਡੇ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ, ਅੱਗ ਦੇ ਸਹੀ ਕਾਰਣਾਂ ਦੀ ਜਾਂਚ ਜਾਰੀ ਹੈ ਅਤੇ ਮੌਕੇ ‘ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। Preliminary reports ਦੇ ਅਨੁਸਾਰ, ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।