ਕੈਲਗਰੀ (ਦਲਵੀਰ ਜੱਲੋਵਾਲੀਆ ) -ਬੀਤੇ ਦਿਨ ਰੈਡਸਟੋਨ (REDSTONE) ਸਥਿਤ ਦਾ ਚਾਏ ਬਾਰ ( THE CHAI BAR) ਦੇ ਮਾਲਕ ਨਵਰਾਜ ਸਿੰਘ ਬਾਜਵਾ ਅਤੇ ਸਾਹਿਲਪ੍ਰੀਤ ਸਿੰਘ ਭੰਗੂ ਨੇ ਸ਼ਹਿਰ ਵਿੱਚ ਆਪਣੀ ਦੂਜੀ ਸ਼ਾਖਾ ਕਾਰਨਰਸਟੋਨ ( Cornerstone ) ‘ਚ ਖੋਲ੍ਹ ਕੇ ਚਾਏ ਪ੍ਰੇਮੀਆਂ ਲਈ ਖੁਸ਼ੀਆਂ ਦੇ ਮੌਕੇ ਪੈਦਾ ਕੀਤੇ। ਇਸ ਮੌਕੇ ਉਦਘਾਟਨੀ ਰੀਬਨ ਕੱਟਣ ਦੀ ਰਸਮ ਅਨੂਪ ਸਿੰਘ ਭੰਗੂ ਵੱਲੋਂ ਅਦਾ ਕੀਤੀ ਗਈ।
ਗ੍ਰੈਂਡ ਓਪਨਿੰਗ ਸਮਾਰੋਹ ਦੌਰਾਨ ਨਵਰਾਜ ਦੇ ਪਿਤਾ ਜਸਵੀਰ ਸਿੰਘ ਬਾਜਵਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਨਵਰਾਜ ਅਤੇ ਸਾਹਿਲਪ੍ਰੀਤ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਖਾਸ ਮੌਕੇ ‘ਤੇ ਚਾਏ ਬਾਰ ਦੇ ਫ੍ਰੈਂਚਾਈਜ਼ਰ ਜਗਦੀਪ ਸਿੰਘ ਅਤੇ ਬਲਵਿੰਦਰ ਸਿੰਘ ਵੀ ਸ਼ਾਮਿਲ ਹੋਏ। ਪ੍ਰਸਿੱਧ ਗਾਇਕ ਮਨਜੀਤ ਰੂਪੋਵਾਲੀਆ ਅਤੇ ਗਾਇਕ ਵੀਰ ਦਵਿੰਦਰ ਨੇ ਮਨੋਰੰਜਨ ਕਰਕੇ ਸਮਾਰੋਹ ਦੀ ਰੌਣਕ ਦੁੱਗਣਾ ਕਰ ਦਿੱਤਾ। ਸਾਰੇ ਆਏ ਮਹਿਮਾਨਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਨਵਰਾਜ ਅਤੇ ਸਾਹਿਲਪ੍ਰੀਤ ਨੂੰ ਵਧਾਈਆਂ ਦਿੱਤੀਆਂ। ਨਵਰਾਜ ਬਾਜਵਾ ਤੇ ਸਾਹਿਲਪ੍ਰੀਤ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
