Mar 7, 2026

ਐਬਸਫੋਰਡ-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਦੇ 9ਵੇਂ ਵੰਸ਼ਜ਼ ਰਾਏ ਅਜ਼ੀਜ ਉਲ਼ਾ ਖਾਨ ਵਲੋਂ ਗੁਰੂ ਸਾਹਿਬ ਵਲੋਂ ਸੌਂਪੇ ਗਏ ਪਵਿੱਤਰ ਗੰਗਾ ਸਾਗਰ ਦੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ। ਖਾਨ ਸਾਹਿਬ ਨੇ ਦੇਸ ਪ੍ਰਦੇਸ ਨੂੰ ਦੱਸਿਆ ਕਿ ਉਹ 6 ਦਸੰਬਰ ਨੂੰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਗੰਗਾਸਾਗਰ ਲੈਕੇ ਪਹੁੰਚ ਰਹੇ ਹਨ। ਸੰਗਤਾਂ ਇਥੇ ਗੰਗਾਸਾਗਰ ਦੇ ਦਰਸ਼ਨ ਸ਼ਾਮ 4 ਵਜੇ ਤੋਂ 5.30 ਵਜੇ ਤੱਕ ਕਰ ਸਕਣਗੀਆਂ।