Mar 7, 2026

??????????????

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਨਵੰਬਰ
ਅਮਰੀਕਾ ਦੇ ਸ਼ਹਿਰ ਸਾਂਨਫਰਾਂਸਿਸਕੋ ਤੋਂ ਸ਼ੁਰੂ ਹੋਈ ਗਦਰ ਪਾਰਟੀ ਨੇ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ 1915 ਵਿੱਚ ਅੰਗਰੇਜ ਹਕੂਮਤ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ  ਨੂੰ ਇੰਨਾ ਪ੍ਰਚੰਡ ਕਰ ਦਿੱਤਾ ਕਿ ਹਰ ਸੂਝਵਾਨ ਪੰਜਾਬੀ ਇਸ ਲੜਾਈ ਵਿੱਚ ਕੁੱਦਣ ਲਈ ਆਪ ਮੁਹਾਰੇ ਤਿਆਰ ਹੋ ਗਿਆ।ਅਮਰੀਕਾ ਕੈਨੇਡਾ ਆਦਿਕ ਦੇਸ਼ਾਂ ਤੋਂ ਸਾਢੇ ਅੱਠ ਹਜ਼ਾਰ ਤੋਂ ਵੱਧ  ਪਰਵਾਸੀ ਭਾਰਤੀਆਂ ਤੇ ਖਾਸ ਕਰ ਪੰਜਾਬੀਆਂ ਨੇ ਅੰਗਰੇਜ  ਹਕੂਮਤ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ।ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ  ਚੋਹਲਾ ਸਾਹਿਬ ਨਿਵਾਸੀ ਸੁੱਚਾ ਸਿੰਘ ਜੋ ਉਸ ਸਮੇਂ ਅੰਗਰੇਜ਼ੀ ਫੌਜ ਦੇ ਵਿਚ ਨੌਕਰੀ ਕਰ ਰਿਹਾ ਸੀ,ਉਹ ਵੀ ਗਦਰੀਆਂ ਨਾਲ ਰਲ ਗਿਆ। ਚੱਲ ਰਹੇ ਸੰਘਰਸ਼ ਦੌਰਾਨ ਜਦੋਂ ਬਹੁਤ ਸਾਰੇ ਗਦਰੀ ਯੋਧੇ ਫੜੇ ਗਏ ਤਾਂ ਬਾਬਾ ਸੁੱਚਾ ਸਿੰਘ ਵੀ ਗ੍ਰਿਫਤਾਰ ਹੋ ਗਿਆ ਤੇ ਹਜ਼ਾਰੀ ਬਾਗ ਜੇਲ ਵਿੱਚੋਂ ਉਮਰ ਕੈਦ ਭੁਗਤਦਿਆਂ ਜੇਲ ਤੋੜ ਕੇ ਸਾਥੀਆਂ ਸਮੇਤ ਫਰਾਰ ਹੋ ਗਿਆ ਤੇ ਅਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਿਆ।ਫਿਰ ਮਹਾਤਮਾ ਗਾਂਧੀ ਦੀ ਪ੍ਰੇਰਨਾ ਨਾਲ 1937 ਵਿੱਚ ਪੁਲਿਸ ਅੱਗੇ ਪੇਸ਼ ਹੋ ਗਿਆ ਅਤੇ ਦੂਹਰੀ ਕੈਦ ਕੱਟ ਕੇ ਦੇਸ਼ ਅਜ਼ਾਦ ਹੋਣ ਬਾਅਦ ਰਿਹਾ ਹੋਏ। ਅਜਿਹੇ ਲਾਸਾਨੀ ਸੂਰਬੀਰ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਲਾਨਾ ਸ਼ਰਧਾਂਜਲੀ ਸਮਾਗਮ ਤੇ ਯਾਦਗਾਰੀ ਮੇਲਾ ਉਹਨਾਂ ਦੀ ਯਾਦ ਵਿੱਚ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਚੋਹਲਾ ਸਾਹਿਬ ਵੱਲੋਂ ਚੋਹਲਾ ਸਾਹਿਬ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਇਆ ਗਿਆ।ਇਸ ਸਮੇਂ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਵਾਰ ਦਾ ਸਮੁੱਚਾ ਪ੍ਰੋਗਰਾਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦੁਰ ਦੀ ਸ਼ਹੀਦੀ ਦੇ 350 ਸਾਲ ਨੂੰ ਸਮਰਪਿਤ ਕੀਤਾ ਗਿਆ।ਇਸ ਸਮੇਂ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਤਰਾਂ ਦੇ ਮੁਕਾਬਲੇ ਕਰਵਾਏ ਗਏ।ਬੱਚਿਆਂ ਦੇ ਸੀਨੀਅਰ ਤੇ ਜੂਨੀਅਰ ਗਰੁੱਪਾਂ ਦੇ ਕੁਇਜ,ਸੁੰਦਰ ਲਿਖਾਈ,ਲੇਖ ਲਿਖਣ,ਕਵੀਸ਼ਰੀ ਤੇ ਦੇਸ਼ ਭਗਤੀ ਦੇ ਗੀਤਾਂ ਦੇ ਬਹੁਤ ਰੌਚਕ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਇਲਾਕੇ ਦੀਆਂ ਸਾਰੀਆਂ ਨਾਮਵਰ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ।ਗੀਤ ਮੁਕਾਬਲੇ ਸੀਨੀਅਰ ਵਿੰਗ ਵਿੱਚੋਂ ਨਿਊ ਲਾਈਫ ਪਬਲਿਕ ਸਕੂਲ ਦੇ ਵਿਦਿਆਰਥੀਆਂ  ਹਰਮਨਦੀਪ ਕੌਰ ਨੇ ਪਹਿਲਾ ਸਥਾਨ ਤੇ ਹਰਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਜੂਨੀਅਰ ਗਰੁੱਪ ਵਿੱਚ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਹਰਸਿਮਰਤ ਸਿੰਘ ਨੇ ਪਹਿਲਾ,ਨਿਊ ਲਾਈਫ ਸਕੂਲ ਦੀ ਖੁਸ਼ਦੀਪ ਕੌਰ ਨੇ ਦੂਸਰਾ ਤੇ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ ਦੀ ਜਸਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਲੇਖ ਰਚਨਾ ਮੁਕਾਬਲੇ ਦੇ ਸੀਨੀਅਰ ਗਰੁੱਪ ਵਿੱਚੋਂ ਪਹਿਲੇ ਤਿੰਨੇ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਰਵਨੀਤ ਕੌਰ, ਗੁਰਲੀਨ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਲਏ।ਜੂਨੀਅਰ ਗਰੁੱਪ ਵਿੱਚੋਂ ਸਸਸਸ ਕੰਨਿਆ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਗੁਰਲੀਨ ਕੌਰ ਤੇ ਰਮਨਪ੍ਰੀਤ ਕੌਰ ਅਤੇ ਰੇਬਿਕਾ ਰਾਣੀ ਨੇ ਕ੍ਰਮਵਾਰ ਪਹਿਲਾ,ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਵਿੱਚੋਂ ਸਬ ਜੀਨੀਅਰ ਗਰੁੱਪ ਵਿੱਚੋਂ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਹਰਲੀਨ ਕੌਰ, ਸ਼ਰਨਜੀਤ ਕੌਰ ਤੇ ਸੁਖਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਲਿਆ। ਮਿਡਲ ਵਿੰਗ ਵਿੱਚੋਂ ਗੁਰਲੀਨ ਕੌਰ ਨਿਊ ਲਾਈਫ ਸਕੂਲ ਪਹਿਲੇ ਸਥਾਨ ਤੇ ਰਹੀ, ਮਹਿਕਦੀਪ ਕੌਰ ਅਤੇ ਰੀਤ ਕੌਰ ਸਸ ਸਸ ਕੰਨਿਆ ਚੋਹਲਾ ਸਾਹਿਬ ਨੇ ਦੂਸਰਾ ਤੇ ਤੀਸਰਾ ਸਥਾਨ ਲਿਆ। ਸੀਨੀਅਰ ਵਿੰਗ ਵਿੱਚੋਂ ਪਹਿਲੇ ਸਥਾਨ ਤੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀ ਤਨਵੀਰ ਕੌਰ ਰਹੀ,ਦੂਸਰੇ ਨੰਬਰ ‘ਤੇ ਨਿਊ ਲਾਈਫ ਪਬਲਿਕ ਸਕੂਲ ਦੀ ਮਹਿਕਪ੍ਰੀਤ ਕੌਰ ਤੇ ਤੀਸਰੇ ਸਥਾਨ ਤੇ ਚਰਨਜੀਤ ਕੌਰ ਸਸਸਸ ਕੰਨਿਆ ਚੋਹਲਾ ਸਾਹਿਬ ਰਹੀ।ਅੱਠਵੀ ਪੱਧਰ ਤੱਕ ਦੇ ਕੁਇਜ ਮੁਕਾਬਲਿਆਂ ਵਿੱਚੋਂ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਪ੍ਰਭਜੀਤ ਸਿੰਘ,ਐਸ਼ਮੀਨ ਕੌਰ ਤੇ ਖੁਸ਼ਦੀਪ ਨੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰਾਂ ਸੀਨੀਅਰ ਵਿੰਗ ਵਿੱਚੋਂ ਵੀ ਨਿਊ ਲਾਈਫ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਜਸਮੀਨ ਕੌਰ ਅਤੇ ਪ੍ਰਭਗੁਣ ਕੌਰ ਨੇ ਪਹਿਲੇ ਤੇ ਦੂਜੇ ਸਥਾਨ ‘ਤੇ ਕਬਜ਼ਾ ਕੀਤਾ ਅਤੇ ਤੀਸਰੇ ਸਥਾਨ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੋਹਲਾ ਸਾਹਿਬ ਦੀ ਮਨਵੀਰ ਕੌਰ ਰਹੀ।ਕਵੀਸ਼ਰੀ ਵਿੱਚੋਂ ਸੁਖਮਨਦੀਪ ਸਿੰਘ ਸ਼ਾਹ ਹਰਬੰਸ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਣੀਵਲਾਹ ਦੇ ਜਥੇ ਨੇ ਪਹਿਲਾ ਸਥਾਨ ਅਤੇ ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੇ ਸਤਨਾਮ ਸਿੰਘ ਤੇ ਸਾਥੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸੀਨੀਅਰ ਵਰਗ ਵਿਚੋਂ ਨਿਊ ਲਾਈਫ ਪਬਲਿਕ ਸਕੂਲ ਦੀ ਟੀਮ ਰਮਨਦੀਪ ਕੌਰ ਦੀ ਟੀਮ ਪਹਿਲੇ,ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀ ਤਨਵੀਰ ਕੌਰ ਤੇ ਸਾਥਣਾਂ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਕੋਮਲਪ੍ਰੀਤ ਕੌਰ ਤੇ ਸਾਥੀਆਂ ਨੇ ਤੀਸਰਾ ਸਥਾਨ ਲਿਆ।ਕਵਿਤਾ ਗਾਇਨ ਮੁਕਾਬਲੇ ਵਿਚੋਂ ਜੂਨੀਅਰ ਗਰੁੱਪ ਵਿਚ ਪਹਿਲਾ ਤੇ ਦੂਸਰਾ ਸਥਾਨ ਸ਼ਹੀਦ ਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ ਦੀਆਂ ਜਸ਼ਨਪ੍ਰੀਤ ਕੌਰ ਤੇ ਹਰਗੁਣ ਕੌਰ ਨੇ ਲਏ।ਸੀਨੀਅਰ ਵਰਗ ਵਿਚੋਂ ਨਿਊ ਲਾਈਫ ਪਬਲਿਕ ਸਕੂਲ ਚੋਹਲਾ ਸਾਹਿਬ ਦੀ ਰਮਨਦੀਪ ਕੌਰ ਨੇ ਪਹਿਲਾ ਤੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਦੀ ਕੋਮਲਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।ਇਹਨਾ ਮੁਕਾਬਲਿਆਂ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਵੱਲੋਂ ਵਿਸ਼ੇਸ਼ ਰੂਪ ਵਿੱਚ ਪਹੁੱਚੇ ਇਤਿਹਾਸਕਾਰ ਸ਼੍ਰੀ ਚਿਰੰਜੀ ਲਾਲ ਕੰਗਣੀਵਾਲ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਡੇ ਮਹਾਨ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦੁਰ ਅਤੇ ਉਹਨਾ ਨਾਲ ਸ਼ਹੀਦ ਹੋਏ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਸਿਰ ਉਠਾ ਕੇ ਜਿਉਣਾਂ ਸਿਖਿਆ ਹੈ ਤੇ ਕਦੇ ਕਿਸੇ ਦੀ ਈਨ ਨਹੀਂ ਮੰਨੀ ਤੇ ਹਮੇਸ਼ਾ ਜਬਰ ਜੁਰਮ ਦੇ ਖਿਲਾਫ਼ ਅਵਾਜ਼ ਉਠਾਈ ਹੈ। ਬਾਬਾ ਸੁੱਚਾ ਸਿੰਘ ਦੀ ਲਾਸਾਨੀ ਘਾਲਣਾ ਨੇ ਦੱਬੇ ਕੁਚਲੇ ਲੋਕਾਂ ਨੂੰ ਜਗਾਉਣ ਵਿੱਚ ਵੱਡਾ ਯੋਗਦਾਨ ਪਾਇਆ।ਗਦਰ ਪਾਰਟੀ ਦੇ ਸੂਰਬੀਰ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਅੱਗੇ ਜਿੱਥੇ ਅਸੀਂ ਸਿਰ ਝੁਕਾਉਂਦੇ ਹਾਂ ਉੱਥੇ ਅੱਜ ਫਿਰ ਕਾਰਪੋਰੇਟਾਂ ਵੱਲੋਂ ਦੇਸ਼ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਗਦਰੀ ਬਾਬਿਆਂ ਵਰਗੇ ਜਜ਼ਬੇ ਦੀ ਲੋੜ ਹੈ।
ਇਤਿਹਾਸਕਾਰ ਡਾਕਟਰ ਸੈਲਿਸ਼ ਨੇ ਵਿਦਿਆਰਥੀਆਂ ਦੀ ਸਟੇਜੀ ਕੁਸ਼ਲਤਾ ਤੋਂ ਪ੍ਰਭਾਵਿਤ ਹੋਕੇ ਕਿਹਾ ਕਿ ਇਸ ਸੰਸਥਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਬਾਲ ਮਨਾਂ ਵਿੱਚ ਦੇਸ਼ ਭਗਤੀ ਦੇ ਬੀਜ ਬੋ ਰਹੀ ਹੈ।ਜੇ ਵਿਦਿਆਰਥੀ ਸੁਰੂਆਤੀ ਦੌਰ ਵਿੱਚ ਸਹੀ ਸੋਚ ਨੂੰ ਅਪਨਾ ਲੈਣ ਉਹ ਜ਼ਿੰਦਗੀ ਵਿੱਚ ਹਮੇਸ਼ਾਂ ਸਫਲ ਹੀ ਰਹਿੰਦੇ ਹਨ।ਉਹਨਾਂ ਨੇ ਜਲੰਧਰ ਵਿਖੇ ਮਨਾਏ ਜਾਂਦੇ ਗਦਰੀ ਮੇਲੇ ਵਿੱਚ ਵੀ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਇਤਿਹਾਸਕਾਰ ਕਵਲਬੀਰ ਸਿੰਘ ਪੰਨੂ ਨੇ ਵੀ ਗਦਰ ਲਹਿਰ ਦੇ ਪਿਛੋਕੜ ‘ਤੇ ਚਾਨਣਾ ਪਾਇਆ ਅਤੇ ਅੱਜ ਇਹਨਾ ਯੋਧਿਆ ਦੀਆਂ ਮਨਾਏ ਜਾਂਦੇ ਮੇਲਿਆਂ ਤੋ ਪ੍ਰੇਰਨਾ ਲੈਕੇ ਆਪਣੇ ਜੀਵਨ ਨੂੰ ਸਫਲ ਕਰਨ ਦੀ ਅਪੀਲ ਕੀਤੀ।ਸਾਹਿਤ ਸਭਾ ਤਰਨ ਵਲੋਂ ਵਿਸੇਸ਼ ਰੂਪ ਵਿਚ ਪਹੁੰਚੇ ਕਵੀ ਬਲਬੀਰ ਸਿੰਘ ਬੇਲੀ ਤੇ ਜਸਵਿੰਦਰ ਸਿੰਘ ਢਿੱਲੋਂ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ,ਗਦਰੀ ਯੋਧਿਆ ਅਤੇ ਬਾਬਾ ਸੁੱਚਾ ਸਿੰਘ ਬਾਰੇ ਲੰਮੀਆਂ ਕਵਿਤਾਵਾਂ ਗਾ ਕੇ ਵਧੀਆ ਰੰਗ ਬੰਨ੍ਹਿਆ। ਤਰਕਸ਼ੀਲ ਆਗੂ ਸੁਖਵਿੰਦਰ ਸਿੰਘ ਖਾਰਾ ਵੱਲੋਂ ਵੀ ਬਾਬਾ ਸੁੱਚਾ ਸਿੰਘ ਨੂੰ ਸ਼ਰਧਾਂਜਲੀ ਵਜੋਂ ਕਵਿਤਾ ਪੇਸ਼ ਕੀਤੀ ਗਈ।ਇਸ਼ ਸਮੇਂ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ,ਖਜ਼ਾਨਚ ਅਮਰੀਕ ਸਿੰਘ ਨਿੱਕਾ ਚੋਹਲਾ,ਅਵਤਾਰ ਸਿੰਘ ਗਿੱਲ ਕਮੇਟੀ ਮੈਂਬਰ ਅਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਸੰਧੂ ਅਤੇ ਕੇਵਲ ਕ੍ਰਿਸ਼ਨ ਨਈਅਰ ਸਰਪੰਚ ਚੋਹਲਾ ਸਾਹਿਬ ਵੱਲੋਂ ਵੀ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ।ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਤਵੰਤੇ ਸੱਜਣਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਸੁਖਬੀਰ ਸਿੰਘ, ਹਰਜੀਤ ਸਿੰਘ ਬਰਾੜ,ਅਵਤਾਰ ਸਿੰਘ ਸੰਧੂ ਰੇਮੰਡ ਸਟੋਰ ਵਾਲੇ,ਬੱਲੀ ਸਿੰਘ ਤੇ ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਕਾਰਵਾਈ ਪੰਜਾਬੀ ਮਾਸਟਰ ਮਨਜਿੰਦਰ ਸਿੰਘ ਨੇ ਬਾਖੂਬੀ ਨਿਭਾਈ।ਜਜਮੈਂਟ ਲਈ  ਲੈਕਚਰਾਰ ਰਣਜੀਤ ਕੌਰ,ਲੈਕਚਰਾਰ ਸੰਦੀਪ ਕੌਰ,ਲੈਕਚਰਾਰ ਗੁਰਪ੍ਰੀਤ ਕੌਰ,ਪ੍ਰਿਤਪਾਲ ਕੌਰ,ਮਨਜਿੰਦਰ ਸਿੰਘ,ਰੁਪਿੰਦਰ ਕੌਰ,ਸ਼ਿਮਲਾ ਰਾਣੀ,ਹੈਪੀ ਰਾਣੀ , ਸੁਖਰਾਜ ਕੌਰ, ਅਮਨਦੀਪ ਕੌਰ ਮੈਥ ਮਿਸਟ੍ਰੈਸ, ਕੁਲਦੀਪ ਸਿੰਘ ਤੇ ਹੈਡਮਾਸਟਰ ਇੰਦਰਦੀਪ ਸਿੰਘ ਨੇ ਆਪਣਾ ਕੰਮ ਬਹੁਤ ਹੀ ਤਨਦੇਹੀ ਨਾਲ ਨਿਭਾਇਆ।ਇਸ ਸਮੇਂ ਸਾਰਾ ਦਿਨ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਰਿਹਾ।

??????????????