Mar 7, 2026

ਵਿੰਨੀਪੈਗ ( ਸ਼ਰਮਾ, ਸੱਗੀ )- ਵਿੰਨੀਪੈਗ ਦੇ ਪੰਧੇਰ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਸ ਦਿਲਬਰ ਸਿੰਘ ਪੰਧੇਰ ਸਪੁੱਤਰ ਸ ਭਾਗ ਸਿੰਘ ਪੰਧੇਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪੰਜਾਬ ਦੇ ਪਿੰਡ ਧੌਲ ਮਾਜਰਾ ਖੁਰਦ ਨਾਲ ਸਬੰਧਿਤ ਸਨ। ਉਹ ਆਪਣੇ ਪਿੱਛੇ ਪਤਨੀ ਹਰਿੰਦਰ ਕੌਰ,  ਬੇਟੀ ਨਵਨੀਤ ਕੌਰ ( ਪਤਨੀ ਅਭੀ ਸਿੰਘ ਜਵੰਦਾ), ਬੇਟੀ ਕਿਰਨਦੀਪ ਕੌਰ,ਬੇਟਾ ਜਸਕਰਨ ਸਿੰਘ, ਭੈਣ ਬਲਜਿੰਦਰ ਕੌਰ (ਪਤਨੀ ਸ ਅਜੀਤ ਸਿੰਘ ਥਿੰਦ) , ਭਰਾ ਸ ਸ਼ਿੰਗਾਰਾ ਸਿੰਘ, ਸਿਕੰਦਰ ਸਿੰਘ ਸੈਮ ਪੰਧੇਰ ਤੇ ਹੋਰ ਭਰਿਆ ਬਾਗ ਪਰਿਵਾਰ ਛੱਡ ਗਏ ਹਨ।

ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ ਦਿਲਬਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 6 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਥਾਮਸਨ ਇਨ ਦਾ ਪਾਰਕ 1291 ਮੈਕਗਿਲਵਰੀ ਬੁਲੇਵਾਰਡ ਫਿਊਨਰਲ ਹੋਮ ਵਿਖੇ ਕੀਤਾ ਜਾਵੇਗਾ।ਉਪਰੰਤ ਪਾਠ ਦੇ ਭੋਗ ਗੁਰੂ ਨਾਨਕ ਦਰਬਾਰ ਗੁਰੂ ਘਰ ਮੈਕਲੋਡ ਐਵਨਿਊ ਵਿੰਨੀਪੈਗ ਵਿਖੇ ਪਾਏ ਜਾਣਗੇ।

ਇਕ ਪੁਰਾਣੀ ਯਾਦ- ਵਿੰਨੀਪੈਗ ਵਿਚ ਰੀਐਲਟਰ ਏਪੀ ਪੰਛੀ ਦੇ ਗ੍ਰਹਿ ਵਿਖੇ ਇਕ ਸਮਾਗਮ ਦੌਰਾਨ ਦਿਲਬਰ ਸਿੰਘ ਪੰਧੇਰ ਨਾਲ

ਇਕ ਯਾਦਗਾਰੀ ਤਸਵੀਰ ਵਿਚ ਉਘੇ ਗੀਤਕਾਰ ਜੀਤ ਕੱਦੋਂਵਾਲਾ, ਬਿਜਨਸਮੈਨ ਸਿਕੰਦਰ ਸਿੰਘ ਪੰਧੇਰ, ਬੌਬ ਥਿੰਦ ਤੇ ਸੁਖਵਿੰਦਰ ਸਿੰਘ ਚੋਹਲਾ।-ਤਸਵੀਰ ਜੀਤ ਕੱਦੋਂਵਾਲਾ।