Mar 7, 2026

Screenshot

ਮਹੇਸ਼ਇੰਦਰ ਸਿੰਘ ਮਾਂਗਟ
ਓਟਵਾ-ਨਿੱਝਰ ਹੱਤਿਆਕਾਂਡ ਦੇ ਮਾਮਲੇ ’ਚ ਤਨਾਓ ਪੂਰਾ ਖਤਮ ਨਾ ਹੋਣ ਦੇ ਬਾਵਜੂਦ, ਕੈਨੇਡਾ ਨੇ ਭਾਰਤ ਨਾਲ ਅਧੂਰੇ ਪਏ Comprehensive Economic Partnership Agreement (CEPA) ਨੂੰ ਜਲਦੀ ਅੰਤਿਮ ਰੂਪ ਦੇਣ ਦਾ ਸੰਕੇਤ ਦਿੱਤਾ ਹੈ। ਅੰਤਰਰਾਸ਼ਟਰੀ ਵਿਦੇਸ਼ ਨੀਤੀ ਦੇ ਵਿਸ਼ਲੇਸ਼ਕਾਂ ਅਨੁਸਾਰ, ਇਹ ਫੈਸਲਾ ਸਿਰਫ਼ ਦੋਨੋਂ ਦੇਸ਼ਾਂ ਦੇ ਦੋ-ਪੱਖੀ ਵਪਾਰਿਕ ਹਿਤਾਂ ਤੱਕ ਸੀਮਿਤ ਨਹੀਂ, ਸਗੋਂ ਵੱਡੇ ਭੂ–ਰਾਜਨੀਤਿਕ ਪਰਿਵਰਤਨਾਂ ਨਾਲ ਜੁੜਿਆ ਹੈ।
ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਵਾਪਸੀ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਨਵੀਂ ਸਖ਼ਤ ਵਪਾਰਕ ਨੀਤੀ ਨੇ ਕੈਨੇਡਾ ਦੀ ਗਲੋਬਲ ਟ੍ਰੇਡ ਰਣਨੀਤੀ ’ਚ ਹਲਚਲ ਪੈਦਾ ਕਰ ਦਿੱਤੀ ਹੈ।
ਵਿਦੇਸ਼ ਨੀਤੀ ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਦਾ ਅਮਰੀਕੀ ਮਾਰਕੀਟ ਨੂੰ ਹੋਰ ਬੰਦ ਕਰਨ ਵਲ ਝੁਕਾਅ ਕੈਨੇਡਾ ਲਈ ਖਤਰੇ ਦੀ ਘੰਟੀ ਹੈ। ਇਸ ਸਥਿਤੀ ਨੇ ਓਟਵਾ ਨੂੰ ਭਾਰਤ ਵਰਗੀਆਂ ਉਭਰਦੀ ਆਰਥਿਕਤਾਵਾਂ ਨਾਲ ਵਪਾਰ ਤੇਜ਼ ਕਰਨ ਲਈ ਮਜ਼ਬੂਰ ਕੀਤਾ ਹੈ, ਤਾਂ ਕਿ ਇੱਕ ਹੀ ਮਾਰਕੀਟ ’ਤੇ ਨਿਰਭਰਤਾ ਘਟਾਈ ਜਾ ਸਕੇ।

ਨਿੱਝਰ ਮਾਮਲੇ ਦੇ ਬਾਵਜੂਦ ਰਣਨੀਤਿਕ ਸੰਬੰਧ ਬਰਕਰਾਰ-
ਭਾਵੇਂ ਦੋਵੇਂ ਦੇਸ਼ਾਂ ਦੇ ਰਾਜਨੀਤਿਕ ਰਿਸ਼ਤੇ ਪਿਛਲੇ ਸਾਲਾਂ ਵਿਚ ਤਣਾਅ ਦੇ ਸਾਯੇ ਹੇਠ ਰਹੇ ਹਨ, ਪਰ ਦੋਨੋਂ ਤਰਫ਼ ਇਹ ਅਹਿਸਾਸ ਮਜ਼ਬੂਤ ਹੈ ਕਿ ਆਰਥਿਕ ਹਿੱਤਾਂ ਨੂੰ ਸਿਆਸੀ ਅਸਹਿਮਤੀਆਂ ਤੋਂ ਵੱਖ ਰੱਖਣਾ ਬਿਹਤਰ ਹੈ। ਕੈਨੇਡਾ ਦੇ ਵਪਾਰ ਮੰਤਰਾਲੇ ਅਨੁਸਾਰ, ਭਾਰਤ 1.4 ਅਰਬ ਦੀ ਅਬਾਦੀ ਨਾਲ ਇੱਕ ਵਿਸ਼ਾਲ ਮਾਰਕੀਟ ਹੈ ਅਤੇ ਭਵਿੱਖ ਦੀ ਆਰਥਿਕ ਵਿਕਾਸ ਯੋਜਨਾ ਵਿੱਚ ਇਸ ਦੀ ਭੂਮਿਕਾ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ।

ਕੀ ਕੈਨੇਡਾ ਲਈ ਹੁਣ ਭਾਰਤ ਦੀ ਮਾਰਕੀਟ ਸਿਆਸਤ ਤੋਂ ਵੱਧ ਮਹੱਤਵਪੂਰਨ ?

ਸਿਆਸੀ ਮਾਹਿਰ ਕਹਿੰਦੇ ਹਨ ਕਿ ਇਹ ਸਿਰਫ਼ ਵਪਾਰ ਨਹੀਂ—ਇਹ ਕੈਨੇਡਾ ਦੀ ਨਵੀਂ ਇੰਡੋ-ਪੈਸਿਫਿਕ ਸਟ੍ਰੈਟਜੀ ਦਾ ਹਿੱਸਾ ਹੈ, ਜਿਸ ਵਿੱਚ ਭਾਰਤ ਨੂੰ ਖੇਤਰ ਦਾ ਇੱਕ ਮੁੱਖ ਸਾਥੀ ਮੰਨਿਆ ਗਿਆ ਹੈ।
ਟਰੰਪ ਦੀ ਸੰਭਾਵਿਤ ਆਉਣ ਵਾਲੀ ਨੀਤੀ ਅਤੇ ਅਮਰੀਕੀ ਆਰਥਿਕ ਸਖਤੀ ਨੇ ਕੈਨੇਡਾ ਨੂੰ ਤੇਜ਼ੀ ਨਾਲ ਬਦਲਵਾਂ ਸਾਥੀ ਖੋਜਣ ’ਤੇ ਮਜਬੂਰ ਕੀਤਾ ਹੈ, ਅਤੇ ਭਾਰਤ ਇਸ ਵਿੱਚ ਸਭ ਤੋਂ ਮਹੱਤਵਪੂਰਨ ਚੋਣ ਵਜੋਂ ਸਾਹਮਣੇ ਆ ਰਿਹਾ ਹੈ।
CEPA ਤੋਂ ਕੀ ਉਮੀਦ?
ਦੋ-ਪੱਖੀ ਵਪਾਰ ਨੂੰ ਵੱਡੇ ਪੱਧਰ ’ਤੇ ਖੋਲ੍ਹਣਾ,ਨਵੀਂ ਨਿਵੇਸ਼ ਸੁਰੱਖਿਆ, ਟੈਕਨਾਲੋਜੀ, ਖੇਤੀਬਾੜੀ, ਊਰਜਾ ਅਤੇ ਸਿੱਖਿਆ ਖੇਤਰਾਂ ਵਿੱਚ ਨਵੇਂ ਮੌਕੇ ਤੇ ਕੈਨੇਡਾਈ ਕੰਪਨੀਆਂ ਲਈ ਏਸ਼ੀਆਈ ਬਜ਼ਾਰ ਦਾ ਵੱਡਾ ਦਰਵਾਜ਼ਾ ਭਾਵੇਂ ਰਾਜਨੀਤਿਕ ਤਣਾਅ ਵਜੋਂ ਵੀ ਮੌਜੂਦ ਹੈ, ਪਰ ਗਲੋਬਲ ਸ਼ਕਤੀ ਸੰਤੁਲਨ ਦੀ ਬਦਲਦੀ ਤਸਵੀਰ ਵਿੱਚ ਕੈਨੇਡਾ ਲਈ ਭਾਰਤ ਦੀ ਮਾਰਕੀਟ ਬੇਹੱਦ ਮਹੱਤਵਪੂਰਨ ਹੋ ਰਹੀ ਹੈ। CEPA ਨੂੰ ਜਲਦ ਫਾਈਨਲ ਕਰਨ ਦੀ ਕਵਾਇਦ ਸਾਫ਼ ਦੱਸਦੀ ਹੈ ਕਿ ਓਟਵਾ ਹੁਣ ਆਪਣੇ ਭਵਿੱਖ ਦੇ ਆਰਥਿਕ ਰੋਡਮੈਪ ਨੂੰ ਨਵੇਂ ਸਾਥੀਆਂ ਨਾਲ ਜ਼ਿਆਦਾ ਗਹਿਰੇ ਤੌਰ ’ਤੇ ਜੋੜਨਾ ਚਾਹੁੰਦਾ ਹੈ।