ਵੈਨਕੂਵਰ, 6 ਦਸੰਬਰ (ਮਲਕੀਤ ਸਿੰਘ)- ਸਾਲ 2023 ਦੇ ਜੁਲਾਈ ਮਹੀਨੇ ਚ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਉਕ ਨਾਗਨ ਜੰਗਲੀ ਖੇਤਰ ਚ ਭੇਦ ਭਰੇ ਹਾਲਾਤਾਂ ਚ ਕਤਲ ਕੀਤੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕਰਨ ਉਪਰੰਤ ਪੁਲਿਸ ਵੱਲੋਂ ਇਸ ਘਟਨਾ ਨੂੰ ਸੁਲਝਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖਣ ਕਾਰਨ ਹੁਣ ਦੋ ਸਾਲਾਂ ਮਗਰੋਂ ਸੱਕ ਦੇ ਅਧਾਰ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਪੁੱਛਕਿਸ਼ ਕੀਤੀ ਜਾ ਰਹੀ ਹੈ। ਜਿਸ ਉਪਰੰਤ ਮਹੱਤਵਪੂਰਨ ਜਾਣਕਾਰੀ ਮਿਲਣ ਦੇ ਅਸਾਰ ਹਨ।
ਇੱਥੇ ਜ਼ਿਕਰਯੋਗ ਹੈ ਕਿ ਸਾਲ 2023 ਦੇ ਜੁਲਾਈ ਮਹੀਨੇ ਚ ਉਕਨਾਗਨ ਜੰਗਲੀ ਖੇਤਰ ਚੋਂ ਲੰਘ ਰਹੇ ਰਾਹਗੀਰਾਂ ਵੱਲੋਂ ਸੜਕ ਕਿਨਾਰੇ ਤੇ ਡਿੱਗੇ ਇੱਕ ਵਿਅਕਤੀ ਬਾਰੇ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਮਗਰੋਂ ਪੁਲਿਸ ਵੱਲੋਂ ਮ੍ਰਿਤਕ ਹਾਲਤ ਚ ਮਿਲੇ ਉਕਤ ਵਿਅਕਤੀ ਨੂੰ ਕਤਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਇਸ ਮਗਰੋਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਾਨੂੰਨੀ ਉਦੋਂ ਤੋਂ ਹੀ ਕਾਨੂੰਨੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਸੀ ਜਿਸ ਨੂੰ ਕਿ ਹੁਣ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ।
