ਸਰੀ ਪੁਲਿਸ ਵੱਲੋਂ ਛੁੱਟੀਆਂ ਦੌਰਾਨ ਨਸ਼ੇ ਵਿੱਚ ਡਰਾਇਵਿੰਗ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸ਼ੁਰੂਆਤ
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਦਸੰਬਰ ਵਿੱਚ ਸਰੀ ਦੀਆਂ ਸੜਕਾਂ ’ਤੇ ਡਰਾਈਵਰਾਂ ਨੂੰ ਵੱਧ ਪੁਲਿਸ ਮੌਜੂਦਗੀ ਦੇਖਣ ਨੂੰ ਮਿਲੇਗੀ ਕਿਉਂਕਿ Surrey Police Service ਸੂਬੇ-ਪੱਧਰੀ ਨਸ਼ੇ ਵਿੱਚ ਡਰਾਇਵਿੰਗ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋ ਰਹੀ ਹੈ। ਛੁੱਟੀਆਂ ਦੇ ਰੁਸ਼ ਵਾਲੇ ਸਮੇਂ ਦੌਰਾਨ ਸੜਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸ਼ਨੀਵਾਰ, 6 ਦਸੰਬਰ 2025 ਨੂੰ BC Highway Patrol, Surrey Police Service, RCMP ਅਤੇ ਵੱਖ–ਵੱਖ ਮਿਊਂਸਪਲ ਪੁਲਿਸ ਡਿਪਾਰਟਮੈਂਟਾਂ ਦੇ ਸੈਂਕੜੇ ਅਧਿਕਾਰੀ ਇਕੱਠੇ ਹੋ ਕੇ ਮਹੀਨੇ ਭਰ ਚੱਲਣ ਵਾਲੀ ਵਿੰਟਰ ਇੰਪੇਅਰਡ ਡਰਾਇਵਿੰਗ ਕੈਂਪੇਨ ਦੀ ਸ਼ੁਰੂਆਤ ਕਰਨਗੇ। ਅਧਿਕਾਰੀ ਆਪਣੀ ਪੂਰੀ ਡਿਊਟੀ ਨਸ਼ੇ ਵਿੱਚ ਡਰਾਇਵਰਾਂ ਨੂੰ ਪਕੜਣ ਅਤੇ ਸੜਕਾਂ ਤੋਂ ਹਟਾਉਣ ਲਈ ਸਮਰਪਿਤ ਕਰਨਗੇ।
ਇਹ ਮੁਹਿੰਮ ਸ਼ਾਮ 8:00 ਵਜੇ ਸਰੀ ਦੇ North Surrey Truck Parking (ਹਾਈਵੇ 17, ਪੋਰਟ ਮੈਨ ਬ੍ਰਿਜ ਤੋਂ ਪੂਰਬ 600 ਮੀਟਰ) ਵਿੱਚ ਅਧਿਕਾਰਕ ਤੌਰ ’ਤੇ ਸ਼ੁਰੂ ਕੀਤੀ ਜਾਵੇਗੀ। ਪੁਲਿਸ Commercial Vehicle Safety and Enforcement (CVSE) ਟੀਮਾਂ ਦੇ ਨਾਲ ਮਿਲ ਕੇ ਨਸ਼ੇ ਦੀ ਜਾਂਚ ਅਤੇ ਵਾਹਨਾਂ ਦੀ ਸੁਰੱਖਿਆ ਚੈਕਿੰਗ ਕਰੇਗੀ।ਸਰੀ ਅਤੇ ਫ੍ਰੇਜ਼ਰ ਵੈਲੀ ਦੇ ਵੱਖ-ਵੱਖ ਰੂਟਾਂ ’ਤੇ ਰੋਡਬਲਾਕ ਅਤੇ ਚੈਕਪੋਇੰਟ ਵੀ ਲਗਾਏ ਜਾਣਗੇ।
ਡਰਾਇਵਰਾਂ ਨੂੰ ਬ੍ਰੈਥ ਟੈਸਟ ਲਈ ਤਿਆਰ ਰਹਿਣ ਦੀ ਅਪੀਲ
BC Highway Patrol ਦੇ ਸੁਪਰਿੰਟੈਂਡੈਂਟ ਮਾਈਕ ਕੋਇਲ ਨੇ ਕਿਹਾ ਕਿ ਚੈਕਪੋਇੰਟਾਂ ’ਤੇ Mandatory Alcohol Screening ਯੰਤਰਾਂ ਅਤੇ ਰੋਡਸਾਈਡ ਬ੍ਰੈਥ ਟੈਸਟ ਵਰਤੇ ਜਾਣਗੇ। ਡਰਾਇਵਰਾਂ ਨੂੰ ਬ੍ਰੈਥ ਸੈਂਪਲ ਦੇਣ ਦੀ ਲੋੜ ਪੈ ਸਕਦੀ ਹੈ ਅਤੇ ਕੁਝ ਟ੍ਰੈਫ਼ਿਕ ਦੇਰੀਆਂ ਦੀ ਉਮੀਦ ਹੈ।
ICBC ਦੀ ਸੇਫਟੀ ਮੈਨੇਜਰ ਕੈਥਲੀਨ ਨਡਾਲਿਨ ਨੇ ਛੁੱਟੀਆਂ ਦੇ ਪ੍ਰੋਗਰਾਮਾਂ ਤੇ ਜਾਣ ਵਾਲਿਆਂ ਨੂੰ ਪਹਿਲਾਂ ਤੋਂ ਪਲੈਨ ਬਣਾਉਣ, ਸੋਬਰ ਡਰਾਇਵਰ ਚੁਣਨ, ਟ੍ਰਾਂਜ਼ਿਟ, ਟੈਕਸੀ ਜਾਂ ਰਾਈਡਸ਼ੇਅਰ ਦੀ ਵਰਤੋਂ ਕਰਨ ਅਤੇ ਘਰ ਪਰਤਣ ਦਾ ਸੁਰੱਖਿਅਤ ਤਰੀਕਾ ਯਕੀਨੀ ਬਣਾਉਣ ਲਈ ਕਿਹਾ।
ਪੁਲਿਸ ਸਮਾਜ ਨੂੰ ਅਪੀਲ ਕਰ ਰਹੀ ਹੈ ਕਿ ਛੁੱਟੀਆਂ ਦੌਰਾਨ ਸੜਕ ਸੁਰੱਖਿਆ ਨੂੰ ਪਹਿਲਾਂ ਨੰਬਰ ‘ਤੇ ਰੱਖੋ ਅਤੇ ਨਸ਼ੇ ਵਿੱਚ ਡਰਾਇਵਿੰਗ ਤੋਂ ਬਚਣ ਲਈ ਘਰ ਜਾਣ ਦੀ ਯੋਜਨਾ ਪਹਿਲਾਂ ਤੋਂ ਬਣਾਓ।
