Canada Punjab ਪੰਜਾਬ ਕਾਂਗਰਸ ਵੱਲੋਂ ਨਵਜੋਤ ਕੌਰ ਸਿੱਧੂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ S.S. Chohla Dec 8, 2025 1 min read ਚੰਡੀਗੜ੍ਹ-ਪੰਜਾਬ ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਪਾਰਟੀ ਵਿਚ ਪਾਰਟੀ ਟਿਕਟ ਅਤੇ ਅਹੁਦਿਆਂ ਲਈ ਕਰੋੜਾਂ ਰੁਪਏ ਰਿਸ਼ਵਤ ਚੱਲਣ ਦੇ ਦੋਸ਼ ਲਗਾਉਣ ਉਪਰੰਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਇਹ ਆਦੇਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਡਾ. ਨਵਜੋਤ ਕੌਰ ਸਿੱਧੂ ਵੱਲੋਂ 6 ਦਸੰਬਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਹੋਣੇ ਚਾਹੀਦੈ ਬਾਰੇ ਬਿਆਨ ਦਿੱਤਾ ਸੀ। ਇਸ ਬਿਆਨ ਨੂੰ ਲੈ ਕੇ ਉਹ ਪਿਛਲੇ ਦੋ ਦਿਨਾਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਸਨ। ਡਾ. ਨਵਜੋਤ ਕੌਰ ਸਿੱਧੂ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਪਿਛਲੇ ਦੋ ਦਿਨਾਂ ਤੋਂ ਸਿਆਸਤ ਗਰਮਾਈ ਹੋਈ ਸੀ ਇਸ ਦੌਰਾਨ ਕੁਝ ਕਾਂਗਰਸੀ ਆਗੂਆਂ ਵੱਲੋਂ ਵੀ ਇੱਕ ਦੂਜੇ ’ਤੇ ਟਿੱਪਣੀ ਕੀਤੀਆਂ ਜਾ ਰਹੀਆਂ ਸਨ। Continue Reading Previous Previous post: ਅਲਬਰਟਾ ਦੇ ਇਕ ਚੌਥਾਈ ਵਿਧਾਇਕਾਂ ਨੂੰ ਰੀਕਾਲ (ਵਾਪਸੀ) ਪਟੀਸ਼ਨ ਦਾ ਸਾਹਮਣਾNext Next post: ਇਮੀਗ੍ਰੇਸ਼ਨ ਮਾਹਿਰ ਜ਼ੋਰਾ ਕੈਂਥ ਨੂੰ ਸਦਮਾ-ਪਿਤਾ ਕਿਰਪਾਲ ਸਿੰਘ ਕੈਂਥ ਦਾ ਸਦੀਵੀ ਵਿਛੋੜਾ Related News ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ ਸਰੀ ਵਿੱਚ ਫ਼ੀਫ਼ਾ ਵਰਲਡ ਕੱਪ 26 ਦੇ ਮੈਚਾਂ ਦਾ ਹੋਵੇਗਾ ਸਿੱਧਾ ਪ੍ਰਸਾਰਣ Mar 6, 2026 ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਪ੍ਰੀਮੀਅਰ ਡੇਵਿਡ ਈਬੀ ਦੀ ਪੰਜਾਬੀ ਮੀਡੀਆ ਨਾਲ ਮਿਲਣੀ-ਕਮਿਊਨਿਟੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ Mar 6, 2026