ਵਿੰਨੀਪੈਗ ( ਸ਼ਰਮਾ)- ਉਘੇ ਇਮੀਗ੍ਰੇਸ਼ਨ ਮਾਹਿਰ ਸ ਜ਼ੋਰਾ ਸਿੰਘ ਕੈਂਥ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਕਿਰਪਾਲ ਸਿੰਘ ਕੈਂਥ (ਫਰੀਦਪੁਰ) ਇਸ 4 ਦਸੰਬਰ ਨੂੰ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 83 ਸਾਲ ਦੇ ਸਨ ਤੇ ਆਪਣੇ ਪਿੱਛੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਸਵਰਗੀ ਕਿਰਪਾਲ ਸਿੰਘ ਕੈਂਥ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 11 ਦਸੰਬਰ ਦਿਨ ਵੀਰਵਾਰ ਨੂੰ 11 ਤੋਂ 1 ਵਜੇ ਤੱਕ ਨੀਲ ਬਰਦਲ ਫਿਊਨਰਲ ਸੈਂਟਰ 3030 ਨੋਟਰੀ ਡੇਮ ਐਵਨਿਊ ਵਿੰਨੀਪੈਗ ਵਿਖੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ( ਪਾਈਪਲਾਈਨ ਗੁਰਦੁਆਰਾ ਸਾਹਿਬ) 1214 ਮੋਲਾਰਡ ਰੋਡ ਵਿੰਨੀਪੈਗ ਵਿਖੇ ਦੁਪਹਿਰ ਬਾਦ 1.30 ਤੋਂ 3.30 ਵਜੇ ਤੱਕ ਹੋਵੇਗੀ। ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਫੋਨ ਨੰਬਰ 204-295-0178, 204-960-1234 ਤੇ ਸੰਪਰਕ ਕੀਤਾ ਜਾ ਸਕਦਾ ਹੈ।
