Mar 7, 2026

ਮਹੇਸ਼ਇੰਦਰ ਸਿੰਘ ਮਾਂਗਟ-
ਓਟਾਵਾ – ਕੈਨੇਡਾ ਸਰਕਾਰ ਨੇ ਹੈਲਥ ਕੇਅਰ ਸਿਸਟਮ ਵਿੱਚ ਪੈ ਰਹੀ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਵੱਡਾ ਫੈਸਲਾ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਅਤੇ ਹੈਲਥ ਮੰਤਰੀ ਦੀ ਪਾਰਲੀਮੈਂਟਰੀ ਸਕੱਤਰ ਮੈਗੀ ਚੀ ਨੇ ਐਲਾਨ ਕੀਤਾ ਹੈ ਕਿ ਹੁਣ ਕੈਨੇਡਾ ਵਿੱਚ ਕੰਮ ਕਰ ਰਹੇ ਅੰਤਰਰਾਸ਼ਟਰੀ ਡਾਕਟਰਾਂ ਨੂੰ ਪੱਕਾ ਰਹਿਣ (PR) ਮਿਲਣਾ ਹੋਰ ਵੀ ਤੇਜ਼ ਤੇ ਆਸਾਨ ਹੋਵੇਗਾ।
IRCC ਵੱਲੋਂ ਇੱਕ ਨਵੀਂ Express Entry Category ਸ਼ੁਰੂ ਕੀਤੀ ਜਾਵੇਗੀ ਜੋ ਉਹਨਾਂ ਡਾਕਟਰਾਂ ਲਈ ਹੈ ਜਿਨ੍ਹਾਂ ਨੇ ਪਿਛਲੇ 3 ਸਾਲਾਂ ਵਿੱਚੋਂ ਘੱਟੋ-ਘੱਟ 1 ਸਾਲ ਕੈਨੇਡਾ ਵਿੱਚ ਡਾਕਟਰੀ ਦਾ ਕੰਮ ਕੀਤਾ ਹੋਵੇ। ਇਸ ਨਾਲ ਹਜ਼ਾਰਾਂ ਪਰਦੇਸੀ ਡਾਕਟਰ, ਜੋ ਇਸ ਸਮੇਂ ਟੈਂਪਰਰੀ ਪਰਮਿਟ ਤੇ ਕੰਮ ਕਰ ਰਹੇ ਹਨ, ਨੂੰ ਸੀਧਾ ਲਾਭ ਮਿਲੇਗਾ।ਪਹਿਲੇ ਪੀ ਆਰ ਦੇ ਨਿਮੰਤਰਣ (ITA) 2026 ਦੇ ਸ਼ੁਰੂ ਵਿੱਚ ਜਾਰੀ ਹੋਣ ਦੀ ਉਮੀਦ ਹੈ।
ਫੈਡਰਲ ਸਰਕਾਰ 5,000 ਵਾਧੂ ਸਪੇਸ ਪ੍ਰਾਂਤਾਂ ਲਈ ਰੱਖੇਗੀ, ਤਾਂ ਜੋ ਉਹ ਲਾਇਸੈਂਸ ਪ੍ਰਾਪਤ ਡਾਕਟਰਾਂ ਨੂੰ ਨਾਮਜਦ ਕਰ ਸਕਣ ਜਿਨ੍ਹਾਂ ਕੋਲ ਕੈਨੇਡਾ ਵਿੱਚ ਜ਼ੋਬ ਆਫਰ ਹੋਵੇ| ਨਾਮਜਦ ਡਾਕਟਰਾਂ ਨੂੰ ਕੇਵਲ 14 ਦਿਨਾਂ ਵਿੱਚ ਤੇਜ਼ ਵਰਕ ਪਰਮਿਟ ਪ੍ਰੋਸੈਸਿੰਗ ਮਿਲੇਗੀ, ਤਾਂ ਜੋ ਉਹ ਪੀ ਆਰ ਦੀ ਪ੍ਰੋਸੈਸ ਦੌਰਾਨ ਵੀ ਕੰਮ ਜਾਰੀ ਰੱਖ ਸਕਣ।ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਨਾ ਸਿਰਫ਼ ਹੈਲਥ ਕੇਅਰ ਖੇਤਰ ਵਿੱਚ ਖਾਲੀ ਪੈ ਰਹੀਆਂ ਜਗ੍ਹਾਵਾਂ ਨੂੰ ਭਰੇਗਾ, ਬਲਕਿ ਦੇਸ਼ ਭਰ ਦੇ ਲੋਕਾਂ ਨੂੰ ਭਰੋਸੇਯੋਗ ਤੇ ਗੁਣਵੱਤਾ ਵਾਲੀ ਸਿਹਤ ਸੇਵਾ ਮਿਲਦੀ ਰਹੇਗੀ।