Mar 7, 2026

ਐਬਸਫੋਰਡ- ਬੀਤੇ ਦਿਨੀਂ ਵੁਲਵਰਾਈਨ ਫੀਲਡ ਹਾਕੀ ਕਲੱਬ ਵਲੋਂ ਸਾਲਾਨਾ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਪੈਨ ਅਮਰੀਕਨ ਖੇਡਾਂ ਦੇ ਤਗਮਾ ਜੇਤੂ ਖਿਡਾਰੀ ਜਗਦੀਸ਼ ਸਿੰਘ ਗਿੱਲ, ਗੁਰਵਿੰਦਰ ਸਿੰਘ ਗਰੇਵਾਲ ਤੇ ਸਾਥੀਆਂ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਨਵੀ ਪੀੜੀ ਨੂੰ ਫੀਲਡ ਹਾਕੀ ਅਤੇ ਹੋਰ ਖੇਡਾਂ ਵਿਚ ਭਰਵੀਂ ਸ਼ਮੂੁਲੀਅਤ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਹੋਣਹਾਰ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਸਮਾਗਮ ਵਿਚ ਐਮ ਪੀ ਸੁਖਮਨ ਗਿੱਲ, ਐਮ ਪੀ ਬਰੈਡ ਵਿਸ, ਐਮ ਐਲ ਏ ਬਰੂਸ ਬੈਨਮੈਨ ਤੇ ਹੋਰ ਕਈ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਪ੍ਰਬੰਧਕਾਂ ਅਤੇ ਨੌਜਵਾਨ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।