ਐਬਸਫੋਰਡ- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਰਾਏਕੋਟ ਦੇ ਨਵਾਬ ਰਾਏ ਕੱਲਾ ਦੇ ਵੰਸ਼ਜ਼ ਰਾਏ ਅਜ਼ੀਜ਼ ਉਲਾ ਖਾਨ ਤੇ ਉਹਨਾਂ ਦੇ ਸਪੁੱਤਰ ਅਲੀ ਰਾਏ ਵਲੋਂ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪੁੱਜਕੇ ਗੰਗਾਸਾਗਰ ਦੇ ਦਰਸ਼ਨ ਕੀਤੇ। ਰਾਏ ਅਜ਼ੀਜ਼ ਉਲਾ ਖਾਨ ਜੋ ਕਿ ਪਾਕਿਸਤਾਨੇ ਦੇ ਸਾਬਕਾ ਐਮ ਪੀ ਹਨ, ਨੇ ਗੰਗਾਸਾਗਰ ਸਬੰਧੀ ਇਤਿਹਾਸਕ ਬਿਰਤਾਂਤ ਸੰਗਤਾਂ ਨੂੰ ਸੁਣਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਮੱਖਣ ਗਿੱਲ, ਅਵਤਾਰ ਸਿੰਘ ਰਾਜਾ ਬੁੱਕਣਵਾਲਾ, ਲਖਵਿੰਦਰ ਸਿੰਘ ਬਰਾੜ, ਭਜਨ ਸਿੰਘ ਤੂਰ, ਝਰਮਲ ਸਿੰਘ ਧਾਲੀਵਾਲ ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ। ਸੁਸਾਇਟੀ ਵਲੋਂ ਰਾਏ ਸਾਹਿਬ ਦਾ ਸਿਰੋਪਾ ਸਾਹਿਬ ਨਾਲ ਸਨਮਾਨ ਵੀ ਕੀਤਾ ਗਿਆ।

