ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ )- ਬੀਤੇ ਦਿਨ ਮਰਹੂਮ ਕਬੱਡੀ ਖਿਡਾਰੀ ਤੇ ਪ੍ਰੋਮੋਟਰ ਲਾਲੀ ਢੇਸੀ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਅਤੇ ਭੈਣ ਗੁਰਕਿਰਨ ਕੌਰ ਸੰਧੂ ਵਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਜਿਹਨਾਂ ਦੇ ਭੋਗ 14 ਦਸੰਬਰ ਐਤਵਾਰ ਨੂੰ ਪਾਏ ਗਏ। ਉਪਰੰਤ ਕੀਰਤਨ ਦਰਬਾਰ ਸਜਾਏ ਗਏ ਅਤੇ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਲਾਲੀ ਢੇਸੀ ਦਾ ਖਾਲਸਾ ਦੀਵਾਨ ਸੁਸਾਇਟੀ ਨਾਲ ਬਹੁਤ ਲਗਾਵ ਸੀ। ਉਹ ਹਮੇਸ਼ਾਂ ਹੀ ਆਪਣੇ ਸਾਥੀ ਖਿ਼ਡਾਰੀਆਂ ਨਾਲ ਖਾਲਸਾ ਦੀਵਾਨ ਸੁਸਾਇਟੀ ਵਲੋਂ ਕਰਵਾਏ ਜਾਂਦੇ ਟੂਰਨਾਮੈਂਟ ਵਿਚ ਵਧ ਚੜਕੇ ਭਾਗ ਲੈਂਦੇ ਅਤੇ ਸਾਥੀ ਖਿਡਾਰੀਆਂ ਤੇ ਪ੍ਰੋਮੋਟਰਾਂ ਨੂੰ ਟੂਰਨਾਮੈਂਟ ਦੀ ਕਾਮਯਾਬੀ ਲਈ ਪ੍ਰੇਰਨਾ ਦਿੰਦੇ। ਇਸ ਮੌਕੇ ਉਹਨਾਂ ਦੇ ਸਪੁੱਤਰ ਸੁਮੀਤ ਆਪਣੇ ਪਿਤਾ ਦੀ ਯਾਦਾਂ ਸਾਂਝੀਆਂ ਕੀਤੀਆਂ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸ੍ਰੀ ਆਖੰਡ ਪਾਠ ਦੇ ਤਿੰਨ ਦਿਨਾਂ ਸਮਾਗਾਂ ਦੌਰਾਨ ਢੇਸੀ ਪਰਿਵਾਰ ਅਤੇ ਭੋਲਾ ਸੰਧੂ ਜੋ ਸਵਰਗੀ ਲਾਲੀ ਢੇਸੀ ਦਾ ਜਿਗਰੀ ਯਾਰ ਸੀ ਵਲੋਂ ਗੁਰੂ ਘਰ ਦੀ ਸੇਵਾ ਕੀਤੀ ਗਈ।


