ਐਬਸਫੋਰਡ- ਬੀਤੇ ਦਿਨ ਐਬਸਫੋਰਡ-ਸਾਉਥ ਲੈਂਗਲੀ ਤੋਂ ਕੰਸਰਵੇਟਿਵ ਐਮ ਪੀ ਸੁਖਮਨ ਗਿੱਲ ਵਲੋਂ ਕ੍ਰਿਸਮਸ ਫੈਸਟੀਵਲ ਦੇ ਸਬੰਧ ਵਿਚ ਆਪਣਾ ਹਲਕਾ ਦਫਤਰ 205-2825 ਕਲੀਅਰਬਰੁੱਕ ਰੋਡ ਐਬਸਫੋਰਡ ਵਿਖੇ ਕ੍ਰਿਸਮਸ ਓਪਨ ਹਾਊਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਹਲਕੇ ਦੇ ਵਸਨੀਕਾਂ, ਕਾਰੋਬਾਰੀਆਂ ਤੇ ਉਘੀਆਂ ਹਸਤੀਆਂ ਨੇ ਸ਼ਮੂਲੀਅਤ ਕੀਤੀ ਤੇ ਕ੍ਰਿਸਮਸ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਇਸ ਮੌਕੇ ਐਮ ਪੀ ਸੁਖਮਨ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਤਿਊਹਾਰ ਦੀਆਂ ਸ਼ੁਭਕਾਮਾਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਫੂਡ ਬੈਂਕ ਵਾਸਤੇ ਖਾਣ ਪੀਣ ਦੀਆਂ ਵਸਤਾਂ ਵੀ ਇਕੱਤਰ ਕੀਤੀਆਂ ਗਈਆਂ ਜਿਸ ਲਈ ਉਹਨਾਂ ਹਲਕਾ ਨਿਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।





