ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਅੰਬੇਡਕਰ ਮਿਸ਼ਨ ਸੋਸਾਇਟੀ ਨਿਊਜ਼ੀਲੈਂਡ ਵਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ Franklin: The Centre Pukekohe ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਪੂਰੀ ਸੰਗਤ ਵਲੋਂ ਬਾਬਾ ਸਾਹਿਬ ਨੂੰ ਕੋਟਿ ਕੋਟਿ ਨਮਨ ਸ਼ਰਧਾਂਜਲੀ ਦਿੱਤੀ ਗਈ । ਸੱਭ ਤੋਂ ਪਹਿਲਾਂ ਸੈਕਟਰੀ ਰੇਸ਼ਮ ਕਰੀਮਪੁਰੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਇੰਡੀਆ ਤੋ ਆਏ ਪਰਮਜੀਤ ਵਿਰਦੀ ਦੁਆਰਾ ਕੈਂਡਲ ਲਾਈਟ ਕੀਤਾ ਗਿਆ ਤੇ ਵਾਈਸ ਸੈਕਟਰੀ ਰਾਕੇਸ਼ ਕੁਮਾਰ ਜੀ ਵੱਲੋਂ ਬੁੱਧ ਵੰਧਨਾ ਦੀ ਰਸਮ ਨਿਭਾਈ ਗਈ । ਪ੍ਰਧਾਨ ਮਹਿੰਦਰਪਾਲ ਡੱਲੀ ਵਲੋਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ । ਅਤੁੱਟ ਚਾਹ ਪਕੌੜਿਆਂ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਸਭਾ ਬੌਂਬੇ ਹਿੱਲ ਨੇ ਆਪਣਿਆ ਸੇਵਿਆਂ ਨਿਭਾਈਆ ਗਈਆਂ । ਅੰਬੇਡਕਰ ਮਿਸ਼ਨ ਸੋਸਾਇਟੀ ਦੀ ਪੂਰੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾ ਦਾ ਧੰਨਵਾਦ ਕੀਤਾ ਗਿਆ , ਲੰਗਰ ਦੇ ਮੁੱਖ ਸੇਵਾਦਾਰ: ਪਿਆਰਾ ਰੱਤੂ, ਰਵਿੰਦਰ ਸਿੰਘ ਝੰਮਟ, ਰਾਜੂ ਹੀਰ, ਹਨੀ ਪੁਰਹੀਰਾਂ, ਰਾਕੇਸ਼ ਕੁਮਾਰ , ਲਖਵਿੰਦਰ ਲੇਖ, ਬਿਮਲਾ ਰੱਤੂ, ਕਮਲਜੀਤ ਕੌਰ, ਅੰਜਨਾ ਕੁਮਾਰੀ, ਰਿਤੂ ਲੇਖ । ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਤੇ ਸਾਥੀ: ਪ੍ਰਧਾਨ ਮਹਿੰਦਰਪਾਲ ਡੱਲੀ, ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ , ਰਵਿੰਦਰ ਗਿੰਦਾ, ਰੁਪਿੰਦਰ ਸੁਮਨ,ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਸਤਿੰਦਰ ਪੱਪੀ, ਨਿਤਿਨ ਪੌਲ , ਦਿਨੇਸ਼ ਵਿਰਦੀ ਸਾਭੀ, ਬਿੱਲਾ ਮੁੱਗੋਵਾਲੀਆ ਸਮੂਹ ਹਾਜਰੀ ਦੇ ਆਪਣੇ ਵਿਚਾਰਾਂ ਰਾਹੀਂ ਰੂਬਰੂ ਹੋਏ।

