ਸਸਕਾਰ ਤੇ ਭੋਗ 27 ਦਸੰਬਰ ਨੂੰ-
ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਨਿਵਾਸੀ ਤੇ ਉਘੇ ਕਬੱਡੀ ਪ੍ਰੋਮੋਟਰ ਹਰਨੇਕ ਸਿੰਘ ਨੇਕਾ ਸੰਧੂ ਨਕੋਦਰੀਆ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਸੁਰਿੰਦਰ ਕੌਰ ਪਤਨੀ ਸਵਰਗੀ ਸ. ਨਗਿੰਦਰ ਸਿੰਘ ਸੰਧੂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਜਨਮ 10 ਜੁਲਾਈ 1947 ਦਾ ਸੀ। ਪੰਜਾਬ ਦੀ ਤਹਿਸੀਲ ਨਕੋਦਰ ਨੇੜੇ ਪਿੰਡ ਸਰੀਂਹ ਨਾਲ ਸਬੰਧਿਤ ਮਾਤਾ ਜੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਪੁੱਤਰ ਦੇ ਪਰਿਵਾਰ ਨਾਲ ਐਬਸਫੋਰਡ ਵਿਖੇ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪੁੱਤਰ ਹਰਨੇਕ ਸਿੰਘ ਸੰਧੂ, ਦੋ ਧੀਆਂ ਦਲਜੀਤ ਕੌਰ, ਮਨਜੀਤ ਕੌਰ ਸਮੇਤ ਵੱਡਾ ਬਾਗ ਪਰਿਵਾਰ ਛੱਡ ਗਏ ਹਨ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 27 ਦਸੰਬਰ ਨੂੰ ਦੁਪਹਿਰ 12.30 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋਡ ਐਬਸਫੋਰਡ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਬੰਦਾ ਬਹਾਦਰ ਸਿੱਖ ਸੁਸਾਇਟੀ ਸਾਉਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗੀ।
ਪਰਿਵਾਰ ਨਾਲ ਹਮਦਰਦੀ ਲਈ ਹਰਨੇਕ ਸਿੰਘ ਨੇਕਾ ਸੰਧੂ ਨਾਲ ਫੋਨ ਨੰਬਰ 604-807-1308 ਤੇ ਸੰਪਰਕ ਕੀਤਾ ਜਾ ਸਕਦਾ ਹੈ।
-ਬਲਵੀਰ ਬੈਂਸ ਵਲੋਂ ਦੁਖ ਦਾ ਪ੍ਰਗਟਾਵਾ-
ਇਸੇ ਦੌਰਾਨ ਉਘੇ ਕਬੱਡੀ ਪ੍ਰੋਮੋਟਰ ਤੇ ਗੁਰੂ ਰਵਿਦਾਸ ਕਬੱਡੀ ਕਲੱਬ ਘੁੰਮਣਾਂ ਦੇ ਚੇਅਰਮੈਨ ਬਲਵੀਰ ਸਿੰਘ ਬੈਂਸ ਨੇ ਮਾਤਾ ਸੁਰਿੰਦਰ ਕੌਰ ਦੇ ਅਕਾਲ ਚਲਾਣੇ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਹਰਨੇਕ ਸਿੰਘ ਨੇਕਾ ਸੰਧੂ ਤੇ ਪਰਿਵਾਰ ਨਾਲ ਸੰਵੇਦਨਾ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਮਾਤਾ ਜੀ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਤੇ ਘਰ ਆਏ ਹਰ ਮਹਿਮਾਨ ਅਤੇ ਹਰਨੇਕ ਦੇ ਦੋਸਤਾਂ ਮਿੱਤਰਾਂ ਨੂੰ ਬੱਚਿਆਂ ਵਾਲਾ ਪਿਆਰ ਦਿੰਦੇ ਸਨ।
