ਵੈਨਕੂਵਰ, 25 ਦਸੰਬਰ (ਮਲਕੀਤ ਸਿੰਘ) — ਸਰੀ ਚ ਕ੍ਰਿਸਮਸ ਵਾਲੇ ਦਿਨ ਇੱਕ ਪੁਲਿਸ ਵਾਹਨ ਨਾਲ ਹੋਈ ਟੱਕਰ ਤੋਂ ਬਾਅਦ ਇੱਕ ਮਹਿਲਾ ਪੈਦਲ ਯਾਤਰੀ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਸ਼ਾਮੀ ਉਸ ਸਮੇਂ ਵਾਪਰਿਆ ਜਦੋਂ ਸਰੀ ਪੁਲਿਸ ਦਾ ਵਾਹਨ ਵੈਲੀ ਐਥਲੈਟਿਕਸ ਪਾਰਕ ਇਲਾਕੇ ਵਿੱਚ ਸਥਿਤ ਇੱਕ ਗੈਸ ਸਟੇਸ਼ਨ ਤੋਂ ਨਿਕਲ ਰਿਹਾ ਸੀ। ਟੱਕਰ ਦੇ ਕਾਰਨ ਪੈਦਲ ਮਹਿਲਾ ਨੂੰ ਗੰਭੀਰ ਚੋਟਾਂ ਆਈਆਂ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਦੂਸਰੀ ਵਾਰ ਹੈ ਜਦੋਂ ਕਿਸੇ ਪੈਦਲ ਯਾਤਰੀ ਦੀ ਸਰੀ ਪੁਲਿਸ ਦੇ ਵਾਹਨ ਨਾਲ ਟਕਰਾਉਣ ਕਾਰਣ ਮੌਤ ਹੋਈ ਹੈ। ਬੀਤੀ 14 ਦਸੰਬਰ ਨੂੰ 152 ਸਟਰੀਟ ਤੇ 64 ਐਵਨਿਊ ਤੇ ਵੀ ਪੁਲਿਸ ਵਾਹਨ ਨਾਲ ਅਜਿਹਾ ਹੀ ਹਾਦਸਾ ਵਾਪਰਿਆ ਸੀ।
