Mar 7, 2026

ਵੈਨਕੂਵਰ, 26 ਦਸੰਬਰ (ਮਲਕੀਤ ਸਿੰਘ )— ਕੈਨੇਡਾ ਦੀ ਨੌਜਵਾਨ ਤੈਰਾਕ ਸਮਰ ਮੈਕਇਟੋਸ  ਨੇ ਇੱਕ ਵਾਰ ਫਿਰ ਤੈਰਨ ਦੀ ਪ੍ਰਤੀਯੋਗਤਾ ਵਿੱਚ ਆਪਣੀ ਬੇਮਿਸਾਲ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ‘ਦਿ ਕੈਨੇਡੀਅਨ ਪ੍ਰੈਸ’ ਦੀ ਸਾਲ ਦੀ ਸਰਵੋਤਮ ਮਹਿਲਾ ਖਿਡਾਰਨ ਦਾ ਸਨਮਾਨ ਹਾਸਲ ਕੀਤਾ ਹੈ। ਟੋਰਾਂਟੋ ਦੀ ਰਹਿਣ ਵਾਲੀ 19 ਸਾਲਾ ਮੈਕਇੰਟੋਸ਼ ਨੂੰ ਇਹ ਮਾਣ ਲਗਾਤਾਰ ਤੀਜੇ ਸਾਲ ਮਿਲਿਆ ਹੈ।
ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸਮਰ ਮੈਕਇੰਟੋਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ, ਜਿਸ ਨਾਲ ਕੈਨੇਡਾ ਲਈ ਅੰਤਰਰਾਸ਼ਟਰੀ ਪੱਧਰ ’ਤੇ ਗੌਰਵ ਵਧਿਆ ਸੀ ਪੂਰੇ ਸਾਲ ਦੌਰਾਨ ਉਸਦੀ ਲਗਾਤਾਰ ਕਾਮਯਾਬੀ ਅਤੇ ਰਿਕਾਰਡ ਤੋੜ ਪ੍ਰਦਰਸ਼ਨ ਨੇ ਉਸਨੂੰ ਖੇਡ ਜਗਤ ਵਿੱਚ ਸਿਖਰਲੇ ਦਰਜੇ ’ਤੇ ਪਹੁੰਚਾ ਦਿੱਤਾ
ਖੇਡ ਮਹਰਾ  ਅਨੁਸਾਰ, ਮੈਕਇੰਟੋਸ਼ ਦੀ ਮਿਹਨਤ, ਅਨੁਸ਼ਾਸਨ ਅਤੇ ਤਕਨੀਕੀ ਮਾਹਰਤਾ ਨੇ ਉਸਨੂੰ ਵਿਸ਼ਵ ਦੀਆਂ ਸਰਵੋਤਮ ਤੈਰਾਕਾਂ ਵਿੱਚ ਸ਼ਾਮਲ ਕਰ ਦਿੱਤਾ ਹੈ। ਅਤੇ ਭਵਿੱਖ ਵਿੱਚ ਉਸ ਵੱਲੋਂ ਤੈਰਾਕੀ ਦੇ ਖੇਤਰ ਚ ਕਾਮਯਾਬੀ ਦੇ ਹੋਰ ਝੰਡੇ ਗੱਡਣ ਦੀ ਆਸ ਜਤਾਈ ਜਾ ਰਹੀ ਹੈ