Mar 7, 2026

**EDS: SCREENSHOT VIA PMO** New Delhi: PM-designate Narendra Modi takes oath as Prime Minister for the third consecutive term, at Rashtrapati Bhavan in New Delhi, Sunday, June 9, 2024. (PTI Photo)(PTI06_09_2024_000244A)

ਨਵੀ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਵੀਰ ਬਾਲ ਦਿਵਸ’ ਮੌਕੇ ਕਰਵਾਏ ਗਏ ਕੌਮੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਰੀ ਅਤੇ ਕੁਰਬਾਨੀ ਨੂੰ ਨਮਨ ਕੀਤਾ।

ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਵਿੱਚ ਮੁਗਲ ਸਲਤਨਤ ਦੇ ਜ਼ੁਲਮ ਵਿਰੁੱਧ ਚਟਾਨ ਵਾਂਗ ਖੜ੍ਹੇ ਹੋ ਕੇ ਧਾਰਮਿਕ ਕੱਟੜਵਾਦ ਅਤੇ ਦਹਿਸ਼ਤ ਦੀ ਹੋਂਦ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਲੜਾਈ ਸਿਰਫ਼ ਹਥਿਆਰਾਂ ਦੀ ਨਹੀਂ, ਸਗੋਂ ਭਾਰਤ ਦੇ ਮੂਲ ਆਦਰਸ਼ਾਂ ਅਤੇ ਕੱਟੜਵਾਦ ਵਿਚਕਾਰ ਸੀ, ਜਿੱਥੇ ਸਾਹਿਬਜ਼ਾਦਿਆਂ ਨੇ ਸੱਚ ਦੀ ਜਿੱਤ ਲਈ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਕੌਮ ਦਾ ਇਤਿਹਾਸ ਅਜਿਹੀਆਂ ਸ਼ਹਾਦਤਾਂ ਨਾਲ ਭਰਿਆ ਹੋਵੇ, ਉਹ ਦੁਨੀਆ ਵਿੱਚ ਕੁਝ ਵੀ ਹਾਸਲ ਕਰ ਸਕਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ‘ਵੀਰ ਬਾਲ ਦਿਵਸ’ ਮਨਾਉਣ ਦੀ ਸ਼ੁਰੂਆਤ ਨਾਲ ਨਵੀਂ ਪੀੜ੍ਹੀ ਤੱਕ ਸਾਹਿਬਜ਼ਾਦਿਆਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਪਹੁੰਚ ਰਹੀਆਂ ਹਨ।

ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੇ ਔਰੰਗਜ਼ੇਬ ਦੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਨੀਂਹਾਂ ਵਿੱਚ ਚਿਣੇ ਜਾਣਾ ਪ੍ਰਵਾਨ ਕੀਤਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਮੋਦੀ ਨੇ ਇਹ ਵੀ ਕਿਹਾ ਕਿ ਇਹ ਦਿਨ ਹੁਣ ਦੇਸ਼ ਦੇ ਹੋਣਹਾਰ ਅਤੇ ਬਹਾਦਰ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਇੱਕ ਵੱਡਾ ਮੰਚ ਬਣ ਗਿਆ ਹੈ, ਜਿੱਥੇ ਹਰ ਸਾਲ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ‘ਕੌਮੀਂ ਬਾਲ ਪੁਰਸਕਾਰ’ ਨਾਲ ਨਿਵਾਜਿਆ ਜਾਂਦਾ ਹੈ।