ਟੋਰਾਂਟੋ-(ਸਤਪਾਲ ਜੌਹਲ )-ਕੈਨੇਡਾ ਦੇ ਉਘੇ ਪੰਜਾਬੀ ਕਲਾਕਾਰ ਤੇ ਮੀਡੀਆ ਸ਼ਖਸੀਅਤ ਬਲਜਿੰਦਰ ਸੇਖਾ ਤੇ ਲਾਇਨਮੈਨ ਕੁਲਵਿੰਦਰ ਸੇਖਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦ ਉਹਨਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਸਰਾ (ਫੌਜੀ ) ਅਚਾਨਕ ਮੋਗਾ ਵਿੱਚ ਸ਼ਦੀਵੀ ਵਿਛੋੜਾ ਦੇ ਗਏ । ਸਰਦਾਰ ਗੁਰਦੇਵ ਸਿੰਘ ਲੰਮਾ ਸਮਾਂ ਕੈਨੇਡਾ ਰਹਿਣ ਤੋ ਬਾਅਦ ,ਅੱਜ ਕੱਲ ਮੋਗਾ ਵਿਖੇ ਰਹਿ ਰਹੇ ਸਨ । ਉਹ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਾ ਤੇ ਪੰਜਾਬੀ ਕਹਾਣੀਕਾਰ,ਨਾਵਲਕਾਰ ਦਵਿੰਦਰ ਸੇਖਾ , ਹਰਪ੍ਰੀਤ ਸੇਖਾ ਤੇ ਨਵਨੀਤ ਸੇਖਾ ਦੇ ਚਾਚਾ ਜੀ ਸਨ । ਸ.ਗੁਰਦੇਵ ਸਿੰਘ ਸੇਖਾ ਦੇ ਸਦੀਵੀ ਵਿਛੋੜੇ ਦੀ ਖ਼ਬਰ ਸੁਣਦਿਆਂ ਬਲਜਿੰਦਰ ਸੇਖਾ ਤੇ ਅਮਰੀਕਾ ਤੋਂ ਉਹਨਾਂ ਦੀ ਭੈਣ ਹਰਦੀਪ ਕੌਰ ਪੰਜਾਬ ਰਵਾਨਾ ਹੋ ਗਏ ਹਨ । ਜਿੱਥੇ ਸਰਦਾਰ ਗੁਰਦੇਵ ਸਿੰਘ ਦਾ ਅੰਤਿਮ ਸੰਸਕਾਰ ਤੇ ਪਾਠ ਦਾ ਭੋਗ ਮੋਗਾ ਵਿਖੇ ਪਾਏ ਜਾਣਗੇ ।
ਉਹਨਾਂ ਦੇ ਦਿਹਾਂਤ ਤੇ ਕੈਨੇਡਾ ਦੀ ਕੇਂਦਰੀ ਮੰਤਰੀ ਰੂਬੀ ਸਹੋਤਾ, ਮਨਿੰਦਰ ਸਿੱਧੂ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲ੍ਹੀ, ਸਾਬਕਾ ਕੇਂਦਰੀ ਮੰਤਰੀ ਅਮਰਜੀਤ ਸੋਹੀ ਅਤੇ ਓਨਟਾਰੀਓ ਦੇ ਮੰਤਰੀ ਪ੍ਰਭਮੀਤ ਸਰਕਾਰੀਆ , ਵਿਧਾਇਕ ਅਮਰਜੋਤ ਸੰਧੂ ,ਵਿਧਾਇਕ ਹਰਦੀਪ ਗਰੇਵਾਲ,ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ , ਡਿਪਟੀ ਮੇਅਰ ਹਰਕੀਰਤ ਸਿੰਘ,ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਬਾਬੂ ਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ , ਚੜਦੀ ਕਲਾ ਤੋ ਦਰਸ਼ਨ ਸਿੰਘ ਦਰਸ਼ਕ ,ਹਮਦਰਦ ਗਰੁੱਪ ਦੇ ਅਮਰ ਸਿੰਘ ਭੁੱਲਰ ,ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ, ਲਖਵਿੰਦਰ ਸੰਧੂ, ਸ਼ਮਸ਼ੇਰ ਗਿੱਲ ਏ ਟੀ ਐਨ ਕੈਨੇਡਾ ਤੋਂ ਅਮਰਜੀਤ ਸੰਘਾ , ਏਕਮ ਟੀਵੀ ਤੋਂ ਅਮਰਜੀਤ ਰਾਏ , ਰੈੱਡ ਐਫ ਐਮ ਤੋ ਸ਼ਮੀਲ ਜਸ਼ਵੀਰ ,ਪ੍ਰਾਈਮ ਏਸੀਆ ਤੋ ਸਵਰਨ ਟਹਿਣਾ ਤੇ ਹਰਮਨ ਥਿੰਦ, ਪੰਜਾਬੀ ਲਹਿਰਾਂ ਤੋ ਸਤਿੰਦਰਪਾਲ ਸਿੱਧਵਾਂ , ਰੋਜਾਨਾ ਅਜੀਤ ਦੇ ਟੋਰਾਂਟੋ ਤੋਂ ਪ੍ਰਤੀਨਿਧ ਸਤਪਾਲ ਜੌਹਲ , ਹਰਜੀਤ ਬਾਜਵਾ ,ਗਾਉਂਦਾ ਪੰਜਾਬ ਦੇ ਜਗਿੰਦਰ ਬਾਸੀ, ਤਹਿਲਕਾ ਤੋ ਅਮਰ ਪੱਡਾ , ਦੇਸ਼ ਵਿਦੇਸ਼ ਟਾਈਮਜ ਤੋ ਇੰਦਰਜੀਤ ਗਿੱਲ ਮੁੱਲਾਂਪੁਰ, ਪੰਜਾਬੀ ਅਖ਼ਬਾਰ ਕੈਲਗਰੀ ਤੋ ਹਰਬੰਸ ਬੁੱਟਰ ,ਪੰਜਾਬੀ ਨਿਊਜ ਤੋ ਸੁਖਨੈਬ ਸਿੱਧੂ, ਸਾਬਕਾ ਕੌਂਸਲਰ ਵਿੱਕੀ ਢਿੱਲੋਂ,ਜੀਵਨ ਗਿੱਲ ,ਕੌਂਸਲਰ ਨਵਜੀਤ ਬਰਾੜ, ਆਪ ਆਗੂ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ,ਪੰਜਾਬ ਬੀ ਸੀ ਵਿੰਗ ਦੇ ਚੇਅਰਮੈਨ ਡਾਕਟਰ ਮਲਕੀਤ ਥਿੰਦ,ਮੋਗਾ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਸਾਹੋਕੇ , ਕਮਲਜੀਤ ਬਰਾੜ ਖੋਟੇ , ਹਰਦੀਸ਼ ਸੇਖਾ , ਗਾਇਕ ਨਿਰਮਲ ਸਿੱਧੂ, ਕੁਲਵਿੰਦਰ ਕੰਵਲ,ਦਿਲਖੁਸ਼ ਥਿੰਦ, ਗਿੱਲ ਹਰਦੀਪ, ਚਰਨਜੀਤ ਸਲੀਣਾ ,ਸਾਹਿਤਕਾਰ ਗੁਰਭਜਨ ਗਿੱਲ ,ਸਟੇਜ ਸੰਚਾਲਕ ਡਾ.ਨਿਰਮਲ ਜੌੜਾ ,ਪੰਜਾਬ ਆਰਟਸ਼ ਕੋਸ਼ਲ ਦੇ ਚੇਅਰਮੈਨ ਜਸਵੰਤ ਜ਼ਫਰ ਲੇਖਕ ਨਿੰਦਰ ਘੁਗਿਆਣਵੀ ,ਨਾਵਲਕਾਰ ਸ਼ਿਵਚਰਨ ਜੱਗੀ ਕੁੱਸ਼ਾ ,ਗੀਤਕਾਰ ਮੱਖਣ ਬਰਾੜ ਮੱਲਕੇ ,ਕਬੱਡੀ ਖਿਡਾਰੀ ਗੁਰਦਿਲਬਾਗ ਬਾਘਾ ,ਡਾਕਟਰ ਰਾਜਦੁਲਾਰ ਸਿੰਘ ਸਰਪੰਚ ਦਰਸ਼ਨ ਸਿੰਘ ਸੋਹੀ ਸੇਖਾ ਕਲਾਂ , ਸਰਪੰਚ ਕੁਲਦੀਪ ਸਿੰਘ ਬਰਾੜ ਮੱਲਕੇ ,ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਡਾਕਟਰ ਬਲਵਿੰਦਰ ਸਿੰਘ ਰੇਡੀਓ ਸ਼ਰਗਮ , ਸਮੇਤ ਓਨਟਾਰੀਓ ਦੀਆਂ ਗੁਰਦੁਆਰਾ ਕਮੇਟੀਆਂ ਤੇ ਕਬੱਡੀ ਕਲੱਬਾ ਸਮੇਤ ਬਹੁਤ ਸਖਸੀਅਤਾਂ ਨੇ ਸੇਖਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
