ਸੇਖਾ ਕਲਾਂ (ਬਲਜਿੰਦਰ ਸੇਖਾ)- ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਤਹਿਸੀਲ ਦੇ ਅਧੀਨ ਪੈਂਦੇ ਮਸ਼ਹੂਰ ਪਿੰਡ ਸੇਖਾ ਕਲਾ ਵਿੱਚ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇਤਿਹਾਸਕ ਨਗਰ ਕੀਰਤਨ ਇਸ ਵਾਰ 04 ਜਨਵਰੀ 2026 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ।ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਗੁਰਦੁਆਰਾ ਕੇਰ ਵਾਲਾ ਸਾਹਿਬ ਸੇਖਾ ਕਲਾ) ਵੱਲੋ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਐਂਤਵਾਰ ਇਲਾਕਾ ਨਿਵਾਸੀ ਸੰਗਤਾਂ ਢਾਡੀ ਜਥੇ, ਤੇ ਪ੍ਰਚਾਰਕਾਂ 04 ਜਨਵਰੀ ਨੂੰ ਨਗਰ ਕੀਰਤਨ ਵਿਚ ਜਰੂਰ ਹਾਜਰੀ ਭਰਨ।
ਇਸ ਤੋਂ ਬਾਅਦ 05 ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਜਿਨ੍ਹਾਂ ਦਾ ਭੋਗ 07 ਜਨਵਰੀ ਨੂੰ ਪਾਏ ਜਾਣਗੇ, ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾਂ, ਨਗਰ ਕੀਰਤਨ ਦਾ ਲਾਈਵ ਟੈਲੀਕਾਸਟ ਲਿੰਕ ਇਕ ਦਿਨ ਪਹਿਲਾਂ ਪਿੰਡ ਦੇ ਵ੍ਹਟਸਐਪ ਗਰੁੱਪਾ ਵਿਚ ਪਾਂ ਦਿੱਤਾ ਜਾਵੇਗਾ,ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਨਿਮਰ ਬੇਨਤੀ ਪ੍ਰਵਾਨ ਕਰਨ ਦੀ ਅਪੀਲ ਕੀਤੀ ਗਈ ਹੈ ।ਵਰਨਣਯੋਗ ਹੈ ਕਿ ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਮਹਾਨ ਨਗਰ ਕੀਰਤਨ ਇੱਕ ਸਦੀ ਉੱਪਰ ਤੋਂ ਵੱਧ ਸਮੇਂ ਤੋਂ ਹੋ ਰਿਹਾ ਹੈ ।
ਇਸ ਮੌਕੇ ਦੀ ਵਿਸ਼ੇਸ਼ਤਾ ਹੈ ਕਿ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾ ਕੇ ।ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਾਲਕੀ ਸਾਹਿਬ ਨੂੰ ਮੋਢਿਆਂ ਤੇ ਰੱਖ ਕੇ ਸਾਰੇ ਪਿੰਡ ਦੀ ਪਰਿਕਰਮਾ ਕੀਤੀ ਜਾਂਦੀ ਹੈ ।ਇਸ ਮੌਕੇ ਭਾਈ ਨਰਿੰਦਰਪਾਲ ਸਿੰਘ ਸਰਾ ਦੇ ਜੱਥੇ ਵੱਲੋਂ ਕੀਰਤਨ ਕੀਤਾ ਜਾਂਦਾ ਹੈ। ਸਮੂਰ ਸੰਗਤਾਂ ਨੂੰ ਚਾਹ ਪਾਣੀ ਦੇ ਲੰਗਰ ਹਰੇਕ ਪੜਾਅ ਅਤੇ ਛਕਾਏ ਜਾਂਦੇ ਹਨ । ਸਾਡੇ ਨਾਲ ਇਹ ਜਾਣਕਾਰੀ ਕਰਨ ਸਮੇਂ ਪ੍ਰਧਾਨ ਬਲਦੇਵ ਸਿੰਘ, ਬਾਬਾ ਕਸ਼ਤੂਰੀ ਲਾਲ ਜੀ ,ਹਰਦੀਸ਼ ਸੇਖਾ , ਸਾਧੂ ਸਿੰਘ ,ਸੁਖਦੇਵ ਸਰਾਂ ਸਾਊਡ ਵਾਲੇ ਪੰਮਾ ਟੇਲਰ ਤੇ ਗੁਰਪ੍ਰੀਤ ਗੋਪੀ ਟੇਲਰ ਸਮੇਤ ਨਗਰ ਨਿਵਾਸੀ ਹਾਜ਼ਿਰ ਸਨ ।
