Mar 7, 2026

ਵੈਨਕੂਵਰ, 30 ਦਸੰਬਰ (ਮਲਕੀਤ ਸਿੰਘ) — ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਤੇ ਕਈ ਸ਼ਹਿਰਾਂ ਵਿੱਚ 31 ਦਸੰਬਰ ਦੀ  ਰਾਤ ਨੂੰ ਪਬਲਿਕ ਟਰਾਂਜ਼ਿਟ ਮੁਫ਼ਤ ਕਰਨ ਦਾ ਸਲਾਘਾ ਯੋਗ ਫੈਸਲਾ ਲਿਆ ਗਿਆ  ਹੈ
ਅਧਿਕਾਰੀਆਂ  ਮੁਤਾਬਕ, ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਲੋਕ ਰਾਤ ਦੇ ਸਮੇਂ ਬਿਨਾਂ ਕਿਰਾਇਆ ਭੁਗਤਾਨ ਕੀਤੇ ਬੱਸਾਂ, ਸਕਾਈਟ੍ਰੇਨ ਅਤੇ ਹੋਰ ਟਰਾਂਜ਼ਿਟ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਇਸ ਕਦਮ ਦਾ ਮਕਸਦ ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ ਵਰਗੀਆਂ ਜੋਖਿਮ ਭਰੀਆਂ ਸਥਿਤੀਆਂ ਤੋਂ ਬਚਾਵ ਕਰਨਾ ਅਤੇ ਸੜਕਾਂ ’ਤੇ ਸੁਰੱਖਿਆ ਵਧਾਉਣਾ ਹੈ।

ਵੈਂਨਕੂਵਰ ਮੈਟਰੋ ਖੇਤਰ ਸਮੇਤ ਸੂਬੇ ਦੇ ਹੋਰ ਇਲਾਕਿਆਂ ਵਿੱਚ ਟਰਾਂਜ਼ਿਟ ਏਜੰਸੀਆਂ ਨੇ ਯਾਤਰੀਆਂ ਨੂੰ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਕੁਝ ਥਾਵਾਂ ’ਤੇ ਸੇਵਾਵਾਂ ਦੇ ਸਮੇਂ ਵਿੱਚ ਵਾਧਾ ਵੀ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸੁਰੱਖਿਅਤ ਤਰੀਕੇ ਨਾਲ ਘਰ ਪਹੁੰਚ ਸਕਣ। ਇਸ ਸਹੂਲਤ ਦਾ ਦਾ ਲਾਭ ਲੈਣ ਵਾਲੇ ਸੰਭਾਵਿਤ ਮੁਸਾਫਰਾਂ ਚ ਖੁਸ਼ੀ ਦੀ ਲਹਿਰ ਮਹਿਸੂਸ ਜਾ ਰਹੀ ਹੈ